ਬੇਂਗਲੁਰੂ- ਬੇਂਗਲੁਰੂ ਦੇ ਲਾਲ ਬਾਗ ਬੋਟੈਨੀਕਲ ਗਾਰਡਨ ’ਚ ਹਜ਼ਾਰਾਂ ਦਰਖ਼ਤ ਹਨ। ਇਨ੍ਹਾਂ ’ਚੋਂ ਇਕ ਦਰੱਖ਼ਤ ਅੱਜ ਕੱਲ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦਰਅਸਲ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ।। ਨੇ 1961 ’ਚ ਆਪਣੀ ਪਹਿਲੀ ਭਾਰਤ ਯਾਤਰਾ ਦੌਰਾਨ ਬੇਂਗਲੁਰੂ ਦੇ ਲਾਲ ਬਾਗ ਵਿਚ ਕ੍ਰਿਸਮਸ ਟ੍ਰੀ ਦਾ ਬੂਟਾ ਲਾਇਆ ਸੀ। 60 ਸਾਲ ਤੋਂ ਵੱਧ ਸਮੇਂ ਬਾਅਦ ਹੁਣ ਇਹ ਦਰੱਖ਼ਤ 70 ਫੁੱਟ ਉੱਚਾ ਹੋ ਚੁੱਕਾ ਹੈ।
21 ਫਰਵਰੀ 1961 ਨੂੰ ਮਹਾਰਾਣੀ ਐਲਿਜ਼ਾਬੇਥ ਨੇ ਲਾਲ ਬਾਗ ਸਮੇਤ ਬੇਂਗਲੁਰੂ ਦੀਆਂ ਕਈ ਥਾਵਾਂ ਦਾ ਦੌਰਾ ਕੀਤਾ। ਰਾਣੀ ਉਦੋਂ ਬੇਂਗਲੁਰੂ ਤੋਂ 60 ਕਿਲੋਮੀਟਰ ਦੂਰ ਨੰਦੀ ਹਿਲਜ਼ ’ਚ ਰੁਕੀ ਸੀ। ਤਤਕਾਲੀ ਗਵਰਨਰ ਅਤੇ ਮੈਸੂਰ ਰਾਜ ਦੇ ਰਾਜਾ ਜੈਚਮਰਾਜੇਂਦਰ ਵਾਡਿਆਰ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਨਾਲ ਤਤਕਾਲੀ ਮੁੱਖ ਮੰਤਰੀ ਬੀ. ਡੀ. ਜੱਟੀ ਅਤੇ ਕਈ ਹੋਰ ਅਧਿਕਾਰੀ ਵੀ ਸਨ। ਮਹਾਰਾਣੀ ਵੱਲੋਂ ਲਾਏ ਗਏ ਬੂਟੇ ਤੋਂ 20 ਫੁੱਟ ਦੀ ਦੂਰੀ ’ਤੇ ਇਕ ਹੋਰ ਕ੍ਰਿਸਮਸ ਟ੍ਰੀ ਹੈ, ਜਿਸ ਨੂੰ ਅਬਦੁਲ ਗੁਫਾਰ ਖਾਨ ਵੱਲੋਂ ਲਾਇਆ ਗਿਆ ਸੀ। ਇਸ ਤੋਂ 5 ਫੁੱਟ ਦੀ ਦੂਰੀ ’ਤੇ ਅਸ਼ੋਕਾ ਦਾ ਰੁੱਖ ਹੈ, ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਇਆ ਸੀ।
ਇਕ ਗਾਂਧੀਵਾਦੀ 77 ਸਾਲਾ ਵੇਮਾਗਲ ਸੋਮਸ਼ੇਖਰ, ਜੋ ਉਸ ਸਮੇਂ ਸਿਰਫ 16 ਸਾਲ ਦੇ ਸਨ, ਨੇ ਯਾਦ ਕੀਤਾ ਕਿ ਮਹਾਰਾਣੀ ਐਲਿਜ਼ਾਬੇਥ ਦੀ ਬੇਂਗਲੁਰੂ ਯਾਤਰਾ ਦੇ ਬਾਰੇ ਬਹੁਤ ਪ੍ਰਚਾਰ ਸੀ। ਜਦੋਂ ਉਹ ਨੰਦੀ ਹਿਲਜ਼ ਗਈ, ਤਾਂ ਉਨ੍ਹਾਂ ਲਈ ਇਕ ਵਧੀਆ ਸੜਕ ਦਾ ਨਿਰਮਾਣ ਕੀਤਾ ਗਿਆ ਸੀ। ਐੱਮ. ਜੀ. ਰੋਡ ’ਤੇ ਭਾਰੀ ਭੀੜ ਸੀ। ਸਾਰਾ ਸ਼ਹਿਰ ਐਲਿਜ਼ਾਬੇਥ ਦੀ ਜੀਵਨ ਸ਼ੈਲੀ ਅਤੇ ਉਸ ਦੀ ਦਿੱਖ ਬਾਰੇ ਉਤਸੁਕ ਸੀ।
ਚੀਨ ਦੀਆਂ ਫਰਜ਼ੀ ਕੰਪਨੀਆਂ ਦਾ ਪਰਦਾਫਾਸ਼, ਮੁੱਖ ਸਾਜ਼ਿਸ਼ਕਰਤਾ ਚੀਨੀ ਨਾਗਰਿਕ ਗ੍ਰਿਫ਼ਤਾਰ
NEXT STORY