ਨਵੀਂ ਦਿੱਲੀ— ਅੱਜਕਲ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਅਤੇ ਮੋਦੀ ਸਰਕਾਰ ਦਰਮਿਆਨ ਸਭ ਕੁਝ ਚੰਗਾ ਨਹੀਂ ਹੈ। ਨਾਗਪੁਰ ਹੈੱਡਕੁਆਰਟਰ ਆਰਗੇਨਾਈਜ਼ੇਸ਼ਨ ਵਿਖੇ ਜੋ ਤਬਦੀਲੀ ਹੋਈ ਹੈ, ਉਸ ਤੋਂ ਕੋਈ ਵੀ ਆਸਾਨੀ ਨਾਲ ਇਸ ਸਬੰਧੀ ਅੰਦਾਜ਼ਾ ਲਾ ਸਕਦਾ ਹੈ। ਜੇ ਭਈਆਜੀ ਜੋਸ਼ੀ ਨੂੰ ਲਗਾਤਾਰ ਚੌਥੀ ਵਾਰ ਬੀਮਾਰ ਹੋਣ ਦੇ ਬਾਵਜੂਦ ਭਾਗਵਤ ਦਾ ਨੰਬਰ 2 ਬਣਾਇਆ ਗਿਆ ਹੈ ਤਾਂ ਮੋਦੀ ਦੇ ਖਾਸ ਮਨਮੋਹਨ ਵੈਦਯ ਨੂੰ ਜੁਆਇੰਟ ਜਨਰਲ ਸਕੱਤਰ ਬਣਾਇਆ ਗਿਆ ਹੈ। ਵੈਦਯ ਕਿਸੇ ਸਮੇਂ ਗੁਜਰਾਤ ਦੇ ਇੰਚਾਰਜ ਹੁੰਦੇ ਸਨ ਪਰ ਮੋਦੀ ਨੇੜਲਾ ਹੋਣ ਕਾਰਨ ਉਨ੍ਹਾਂ ਦੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਮੋਦੀ ਦੇ ਹਮਾਇਤੀ ਚਾਹੁੰਦੇ ਸਨ ਕਿ ਇਕ ਹੋਰ ਜੁਆਇੰਟ ਜਨਰਲ ਸਕੱਤਰ ਦੱਤਾਤ੍ਰੇਅ ਹੋਸਬੋਲੇ ਨੂੰ ਆਰ. ਐੱਸ. ਐੱਸ. ਦਾ ਜਨਰਲ ਸਕੱਤਰ ਬਣਾ ਦਿੱਤਾ ਜਾਏ ਪਰ ਮੋਹਨ ਭਾਗਵਤ ਨੇ ਇਸ ਗੈਰ-ਰਸਮੀ ਸੁਝਾਅ ਨੂੰ ਨਹੀਂ ਮੰਨਿਆ ਅਤੇ ਭਈਆਜੀ ਜੋਸ਼ੀ ਨੂੰ ਮੁੜ ਚੁਣ ਲਿਆ ਗਿਆ। ਮੋਦੀ ਚਾਹੁੰਦੇ ਸਨ ਕਿ ਹੋਸਬੋਲੇ ਨੂੰ ਭਾਜਪਾ ਅਤੇ ਆਰ. ਐੱਸ. ਐੱਸ. ਦਰਮਿਆਨ ਤਾਲਮੇਲਕਰਤਾ ਬਣਾ ਦਿੱਤਾ ਜਾਏ। ਇਸ ਸਮੇਂ ਇਹ ਕੰਮ ਕ੍ਰਿਸ਼ਨ ਗੋਪਾਲ ਨੇ ਸੰਭਾਲਿਆ ਹੋਇਆ ਹੈ, ਜੋ ਪਾਰਟੀ ਦੇ ਜੁਆਇੰਟ ਜਨਰਲ ਸਕੱਤਰ ਵੀ ਹਨ।
ਕੋਈ ਤਬਦੀਲੀ ਨਹੀਂ ਕੀਤੀ ਗਈ। ਪਿਛਲੇ ਦਿਨੀਂ ਮੋਹਨ ਭਾਗਵਤ ਇਕ ਕਿਤਾਬ ਰਿਲੀਜ਼ ਕਰਨ ਲਈ ਦਿੱਲੀ ਆਏ ਹੋਏ ਸਨ।
ਉਨ੍ਹਾਂ ਉਦੋਂ ਇਹ ਕਹਿ ਕੇ ਸਭ ਨੂੰ ਝਟਕਾ ਦਿੱਤਾ ਕਿ ਕਾਂਗਰਸ-ਮੁਕਤ ਭਾਰਤ ਆਰ. ਐੱਸ. ਐੱਸ. ਦਾ ਕਲਚਰ ਨਹੀਂ ਹੈ ਕਿਉਂਕਿ ਆਰ. ਐੱਸ. ਐੱਸ. ਤਾਂ ਸਭ ਦਾ ਬਰਾਬਰ ਵਿਕਾਸ ਚਾਹੁੰਦਾ ਹੈ। ਸਪੱਸ਼ਟ ਹੈ ਕਿ ਭਾਗਵਤ ਨੇ ਇਕ ਅਜਿਹੇ ਮੌਕੇ 'ਤੇ ਇਹ ਬਿਆਨ ਦਿੱਤਾ ਹੈ, ਜਦੋਂ ਮੋਦੀ ਸਰਕਾਰ ਪਹਿਲਾਂ ਹੀ ਬੈਕਫੁੱਟ 'ਤੇ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਆਰ. ਐੱਸ. ਐੱਸ. ਵਲੋਂ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਯੋਗੀ ਅਤੇ ਕੇਸ਼ਵ ਮੌਰਿਆ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆ 'ਤੇ ਹੋਈ ਚਰਚਾ
NEXT STORY