ਨਵੀਂ ਦਿੱਲੀ, (ਭਾਸ਼ਾ)- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਰੇਲਵੇ ’ਚ ‘ਜ਼ਮੀਨ ਦੇ ਬਦਲੇ ਨੌਕਰੀ ’ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਆਪਣੀ ਪਹਿਲੀ ਚਾਰਜਸ਼ੀਟ ਦਾਖਲ ਕੀਤੀ, ਜਿਸ ਵਿਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੀ ਸੰਸਦ ਮੈਂਬਰ ਧੀ ਮੀਸਾ ਭਾਰਤੀ ਦਾ ਨਾਂ ਸ਼ਾਮਲ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਚਾਰਜਸ਼ੀਟ ਵਿੱਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਇੱਕ ਹੋਰ ਬੇਟੀ ਹੇਮਾ ਯਾਦਵ (40), ਪਰਿਵਾਰ ਦੇ ਕਥਿਤ ਨੇੜਲੇ ਸਹਿਯੋਗੀ ਅਮਿਤ ਕਤਿਆਲ (49), ਇੱਕ ਸਾਬਕਾ ਰੇਲਵੇ ਕਰਮਚਾਰੀ ਹਿਰਦੇਆਨੰਦ ਚੌਧਰੀ, ਦੋ ਕੰਪਨੀਆਂ ਏ. ਕੇ. ਇਨਫੋਸਿਸਟਮ ਪ੍ਰਾਈਵੇਟ ਲਿਮਟਿਡ ਤੇ ਏ. ਬੀ. ਐਕਸਪੋਰਟਸ ਪ੍ਰਾ. ਲਿਮਟਿਡ ਅਤੇ ਦੋਵਾਂ ਕੰਪਨੀਆਂ ਦੇ ਇੱਕੋ ਡਾਇਰੈਕਟਰ ਦਾ ਨਾਂ ਵੀ ਸ਼ਾਮਲ ਹੈ।
ਸੂਤਰਾਂ ਨੇ ਦੱਸਿਆ ਕਿ ਦਿੱਲੀ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ ਅਦਾਲਤ ਵਿੱਚ ਕੁੱਲ ਸੱਤ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਦਾਲਤ ਨੇ ਕੇਸ ਦੀ ਸੁਣਵਾਈ 16 ਜਨਵਰੀ ਨੂੰ ਸੂਚੀਬੱਧ ਕੀਤੀ ਹੈ।
ਅਯੁੱਧਿਆ 'ਚ ਲਾਗੂ ਹੋਵੇਗਾ ਸਵੱਛਤਾ ਦਾ ਮਾਡਲ, CM ਯੋਗੀ ਖ਼ੁਦ ਲਾਉਣਗੇ ਝਾੜੂ
NEXT STORY