ਨੈਸ਼ਨਲ ਡੈਸਕ- ਪਿਛਲੇ ਕਈ ਹਫ਼ਤਿਆਂ ਤੋਂ ਦਿੱਲੀ ਦੇ ਸਿਆਸੀ ਹਲਕਿਆਂ ’ਚ ਇਸ ਦਾਅਵੇ ਦੀ ਚਰਚਾ ਹੈ ਕਿ ਭਾਜਪਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਸੀ. ਪੀ. ਰਾਧਾਕ੍ਰਿਸ਼ਣਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਨਹੀਂ ਹਨ।
ਆਲੋਚਕਾਂ ਦੀ ਦਲੀਲ ਹੈ ਕਿ ਸੀ. ਪੀ. ਰਾਧਾਕ੍ਰਿਸ਼ਣਨ ਨੂੰ ਕੋਇੰਬਟੂਰ ਤੋਂ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਸਿਅਾਸੀ ਪੱਖੋਂ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਸੀ। ਉਨ੍ਹਾਂ ਦੀ ਨਾਮਜ਼ਦਗੀ ਆਰ. ਐੱਸ. ਐੱਸ. ਵੱਲੋਂ ਸੰਚਾਲਿਤ ਇਕ ਕਦਮ ਹੈ।
ਦਲੀਲ ਇਹ ਹੈ ਕਿ ਮੋਦੀ ਜਿਨ੍ਹਾਂ ਜਗਦੀਪ ਧਨਖੜ ਤੇ ਸਤਿਆਪਾਲ ਮਲਿਕ ਵਰਗੇ ‘ਬਾਹਰੀ’ ਲੋਕਾਂ ਨੂੰ ਉਤਸ਼ਾਹਿਤ ਕਰ ਕੇ ਆਪਣੀਆਂ ਉਂਗਲਾਂ ਸਾੜ ਲਈਆਂ ਹਨ, ਹੁਣ ਆਰ. ਐੱਸ. ਐੱਸ. ਨੂੰ ਖੁਸ਼ ਕਰਨ ਲਈ ਸੰਘ ਦੇ ਅੰਦਰੂਨੀ ਲੋਕਾਂ ਨੂੰ ਪਹਿਲ ਦੇ ਰਹੇ ਹਨ।
ਉਨ੍ਹਾਂ ਦੇ ਆਜ਼ਾਦੀ ਦਿਵਸ ਭਾਸ਼ਣ ਨੂੰ ਇਸ ਤਬਦੀਲੀ ਦੇ ਸਪੱਸ਼ਟ ਸੰਕੇਤ ਵਜੋਂ ਵੇਖਿਆ ਗਿਆ ਸੀ। ਉਨ੍ਹਾਂ ਇਕ ਮਿੰਟ ਤੋਂ ਵੱਧ ਸਮੇਂ ਲਈ ਸੰਘ ਦੀ ਸ਼ਲਾਘਾ ਕੀਤੀ ਸੀ। ਅਜਿਹੀਆਂ ਟਿੱਪਣੀਆਂ ਸੀ. ਪੀ. ਰਾਧਾਕ੍ਰਿਸ਼ਣਨ ਦੇ ਇਤਿਹਾਸ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। 2002 ’ਚ ਗੁਜਰਾਤ ਦੰਗਿਆਂ ਤੋਂ ਬਾਅਦ ਜਦੋਂ ਮੋਦੀ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਰਾਧਾਕ੍ਰਿਸ਼ਨ ਸ਼ਾਇਦ ਗੁਜਰਾਤ ਤੋਂ ਬਾਹਰ ਇਕੱਲੇ ਭਾਜਪਾ ਦੇ ਸੂਬਾਈ ਪ੍ਰਧਾਨ ਸਨ ਜਿਨ੍ਹਾਂ ਕੋਇੰਬਟੂਰ ’ਚ ਮੋਦੀ ਦੇ ਹੱਕ ’ਚ ਇਕ ਵਿਸ਼ਾਲ ਰੈਲੀ ਕੀਤੀ ਸੀ।
ਉਸ ਸਮੇਂ ਤਾਮਿਲਨਾਡੂ ਭਾਜਪਾ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਪਾਰਟੀ ਦੇ ਉਦਾਰਵਾਦੀ ਧੜੇ ਤੇ ਵਾਜਪਾਈ ਸਰਕਾਰ ਵੱਲੋਂ ਮੋਦੀ ਦੀ ਜਨਤਕ ਤੌਰ ’ਤੇ ਹਮਾਇਤ ਕਰਨ ਦੀ ਅਸਹਿਜਤਾ ਨੂੰ ਲਾਂਭੇ ਕਰ ਦਿੱਤਾ ਸੀ। ਡੀ. ਐੱਮ. ਕੇ. ਹਮਾਇਤੀ ਹੋਣ ਤੋਂ ਕੋਹਾਂ ਦੂਰ ਰਾਧਾਕ੍ਰਿਸ਼ਣਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੇ ਪੁੱਤਰ ਉਧਯਨਿਧੀ ਤੇ ਨਿਸ਼ਾਨਾ ਵਿੰਨ੍ਹਿਆ ਤੇ ਚਿਤਾਵਨੀ ਦਿੱਤੀ ਕਿ ਹਿੰਦੂ ਰਵਾਇਤਾਂ ’ਤੇ ਹਮਲਾ ਕਰਨ ਵਾਲੇ ਆਪਣੇ ਹੀ ਕਰਮਾਂ ਨਾਲ ਤਬਾਹ ਹੋ ਜਾਣਗੇ। ਇਹ ਬਿਆਨ ਉਨ੍ਹਾਂ ਨੇ ਝਾਰਖੰਡ ਦੇ ਰਾਜਪਾਲ ਵਜੋਂ ਦਿੱਤਾ ਸੀ।
ਉਨ੍ਹਾਂ ਦੀ ਨਾਮਜ਼ਦਗੀ ਨੇ ਗੌਂਡਰ ਭਾਈਚਾਰੇ ਨੂੰ ਵੀ ਰਣਨੀਤਕ ਪੱਖੋਂ ਸੰਤੁਸ਼ਟ ਕੀਤਾ ਹੈ, ਜੋ ਅੰਨਾਮਲਾਈ ਦੀ ਥਾਂ ਮਾਰਵਾੜ ਨੇਤਾ ਨੈਨਰ ਨਾਗੇਂਦਰਨ ਦੀ ਨਿਯੁਕਤੀ ਤੋਂ ਨਾਰਾਜ਼ ਸਨ। ਗੌਂਡਰਜ਼ ਦੇ ਅੰਨਾ ਡੀ. ਐੱਮ. ਕੇ ਦਾ ਮੁੱਖ ਹਮਾਇਤੀ ਹੋਣ ਕਾਰਨ ਭਾਜਪਾ ਨੂੰ ਉਮੀਦ ਹੈ ਕਿ ਰਾਧਾਕ੍ਰਿਸ਼ਣਨ ਦੀ ਤਰੱਕੀ ਨਾਲ ਤਾਮਿਲਨਾਡੂ ’ਚ ਪਾਰਟੀ ਆਪਣੇ ਪੈਰ ਮਜ਼ਬੂਤ ਕਰੇਗੀ।
ਕਾਇਰ ਬੋਰਡ ਦੇ ਮੁਖੀ (2016-2020) ਤੇ ਇਕ ਸਰਗਰਮ ਰਾਜਪਾਲ ਵਜੋਂ ਉਨ੍ਹਾਂ ਸਿਰਫ਼ 4 ਮਹੀਨਿਆਂ ’ਚ ਝਾਰਖੰਡ ਦੇ ਸਾਰੇ 24 ਜ਼ਿਲਿਆਂ ਦਾ ਦੌਰਾ ਕੀਤਾ। ਰਾਧਾਕ੍ਰਿਸ਼ਣਨ ਕਦੇ ਵੀ ਸਰਗਰਮੀ ਤੋਂ ਦੂਰ ਨਹੀਂ ਰਹੇ। ਸਿਆਸੀ ਪੱਖੋਂ ਬਾਹਰੀ ਵਿਅਕਤੀ ਹੋਣ ਦੀ ਬਜਾਏ ਉਹ ਸੰਘ ਦੇ ਆਸ਼ੀਰਵਾਦ ਨਾਲ ਮੋਦੀ ਦੇ ਇੱਕ ਸ਼ਾਂਤ ਵਫ਼ਾਦਾਰ ਹੋ ਸਕਦੇ ਹਨ।
RBI New Rule: ਬਦਲ ਗਿਆ ਚੈੱਕ ਕਲੀਅਰਿੰਗ ਸਿਸਟਮ, 4 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
NEXT STORY