ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅੱਜ ਭਾਵ ਕਿ ਮੰਗਲਵਾਰ ਨੂੰ ਰਾਫੇਲ ਮਾਮਲੇ 'ਚ ਆਪਣੇ 14 ਦਸੰਬਰ ਨੂੰ ਦਿੱਤੇ ਗਏ ਪਹਿਲਾਂ ਦੇ ਫੈਸਲੇ ਖਿਲਾਫ ਦਾਖਲ ਮੁੜ ਵਿਚਾਰ ਪਟੀਸ਼ਨ 'ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਰਸਮੀ ਤੌਰ 'ਤੇ ਨੋਟਿਸ ਭੇਜ ਕੇ ਜਵਾਬ ਮੰਗਿਆ। ਅਦਾਲਤ ਨੇ ਸਰਕਾਰ ਨੂੰ 4 ਮਈ ਤੱਕ ਜਵਾਬ ਦੇਣ ਲਈ ਕਿਹਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਮਈ ਨੂੰ ਹੋਵੇਗੀ। ਇਸ ਮਾਮਲੇ 'ਚ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਜਵਾਬ ਦਾਖਲ ਕਰਨ ਲਈ 4 ਹਫਤੇ ਦਾ ਸਮਾਂ ਮੰਗਿਆ ਪਰ ਸੁਪਰੀਮ ਕੋਰਟ ਨੇ ਸ਼ਨੀਵਾਰ ਭਾਵ ਕਿ 4 ਮਈ ਤੱਕ ਜਵਾਬ ਦਾਖਲ ਕਰਨ ਦਾ ਆਦੇਸ਼ ਦਿੱਤਾ।
ਦੱਸ ਦੇਈਏ ਕਿ ਸੁਪਰੀਮ ਕੋਰਟ ਰਾਫੇਲ ਮਾਮਲੇ 'ਚ 10 ਅਪ੍ਰੈਲ ਨੂੰ ਦੋਬਾਰਾ ਸੁਣਵਾਈ ਕਰਨ ਲਈ ਸਹਿਮਤ ਹੋਇਆ ਸੀ ਪਰ ਉਸ ਸਮੇਂ ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਬੈਂਚ ਨੇ ਲੀਕ ਹੋਏ ਦਸਤਾਵੇਜ਼ਾਂ ਨੂੰ ਵੈਲਿਡ ਮੰਨਿਆ ਸੀ ਪਰ ਸਰਕਾਰ ਦੀ ਦਲੀਲ ਸੀ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਖਾਰਿਜ ਕੀਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਸਾਫ ਦੱਸਿਆ ਹੈ ਕਿ ਜਿੰਨੇ ਵੀ ਦਸਤਾਵੇਜ ਲੀਕ ਹੋਏ ਸੀ, ਉਹ ਸੁਣਵਾਈ ਦਾ ਹਿੱਸਾ ਹੋਣਗੇ।
ਆਖਰਕਾਰ 'ਚੌਕੀਦਾਰ ਚੋਰ ਹੈ' 'ਤੇ ਰਾਹੁਲ ਨੇ ਮੰਗੀ ਮੁਆਫ਼ੀ, ਅਫ਼ਸੋਸ ਤੋਂ SC ਖੁਸ਼ ਨਹੀਂ
NEXT STORY