ਨਵੀਂ ਦਿੱਲੀ- ਉਜ਼ਬੇਕਿਸਤਾਨ ਦੇ ਸਮਰਕੰਦ 'ਚ ਆਯੋਜਿਤ ‘ਇੰਟਰ-ਪਾਰਲੀਮੈਂਟਰੀ ਯੂਨੀਅਨ (IPU) ਗਲੋਬਲ ਕਾਨਫਰੰਸ ਆਫ਼ ਯੰਗ ਪਾਰਲੀਮੈਂਟੇਰੀਅਨਜ਼’ ਦੇ 12ਵੇਂ ਸੈਸ਼ਨ 'ਚ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਰਤੀ ਸੰਸਦ ਦੇ ਵਫ਼ਦ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ‘ਡਿਜੀਟਲ ਵਰਲਡ 'ਚ ਡਿਜੀਟਲ ਪਹੁੰਚ ਅਤੇ ਅਧਿਕਾਰ’ ਦੇ ਵਿਸ਼ੇ ’ਤੇ ਭਾਰਤ ਦਾ ਪੱਖ ਰੱਖਿਆ। ਉਨ੍ਹਾਂ ਨੂੰ ਇਸ ਕਾਨਫਰੰਸ ਲਈ ਭਾਰਤ ਦੇ ਉਪ-ਰਾਸ਼ਟਰਪਤੀ ਵੱਲੋਂ ਨਾਮੀਨੇਟ ਕੀਤਾ ਗਿਆ ਸੀ।
ਰਾਘਵ ਚੱਢਾ ਨੇ ਕਿਹਾ ਕਿ 1 ਅਰਬ ਤੋਂ ਵੱਧ ਲੋਕਾਂ ਦੇ ਡਿਜੀਟਲ ਨੈੱਟਵਰਕ ਨਾਲ ਜੁੜਨ ਅਤੇ UPI ਰਾਹੀਂ ਰੋਜ਼ਾਨਾ ਦੇ ਲੈਣ-ਦੇਣ ਨੇ ਸਾਬਿਤ ਕੀਤਾ ਹੈ ਕਿ ਭਾਰਤ 'ਚ ਟੈਕਨਾਲੋਜੀ ਦਾ ਵਿਕਾਸ ਅਤੇ ਸਭ ਦੀ ਹਿੱਸੇਦਾਰੀ ਨਾਲ-ਨਾਲ ਚੱਲ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਯੁੱਗ ਦੀ ਅਸਲੀ ਪ੍ਰੀਖਿਆ ਇਹ ਨਹੀਂ ਕਿ ਮਸ਼ੀਨਾਂ ਕਿੰਨੀਆਂ ਸਮਾਰਟ ਹਨ, ਸਗੋਂ ਇਹ ਹੈ ਕਿ ਦੇਸ਼ ਦੇ ਸਭ ਤੋਂ ਪੱਛੜੇ ਇਲਾਕੇ 'ਚ ਸਭ ਤੋਂ ਸਸਤਾ ਫੋਨ ਵਰਤਣ ਵਾਲੇ ਵਿਅਕਤੀ ਨੂੰ ਵੀ ਉਹੀ ਸੁਰੱਖਿਆ, ਅਧਿਕਾਰ ਅਤੇ ਮੌਕੇ ਮਿਲਣ ਜੋ ਬਾਕੀ ਸਭ ਨੂੰ ਮਿਲਦੇ ਹਨ।
ਕਾਨਫਰੰਸ ਤੋਂ ਇਲਾਵਾ ਚੱਢਾ ਨੇ ਉਜ਼ਬੇਕਿਸਤਾਨ ਦੀ ਸੰਸਦ 'ਓਲੀ ਮਜਲਿਸ' ਦੀ ਸੀਨੇਟ ਚੇਅਰਪਰਸਨ ਤੰਜਿਲਾ ਨਾਰਬਾਏਵਾ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਨੇ ਨਾਰਬਾਏਵਾ ਨੂੰ ਇਸੇ ਸਾਲ ਅਕਤੂਬਰ 'ਚ ਦਿੱਲੀ ਵਿੱਚ ਭਾਰਤੀ ਸੰਸਦ ਦੀ ਪ੍ਰਧਾਨਗੀ ਹੇਠ ਹੋਣ ਵਾਲੇ 18ਵੇਂ BRICS ਸੰਸਦੀ ਫੋਰਮ ਵਿੱਚ ਸ਼ਾਮਲ ਹੋਣ ਲਈ ਵਿਅਕਤੀਗਤ ਸੱਦਾ-ਪੱਤਰ ਸੌਂਪਿਆ।
ਇਹ ਵੀ ਪੜ੍ਹੋ- ਭਾਰਤ ਖ਼ਤਮ ਕਰਵਾਏਗਾ ਰੂਸ-ਯੂਕ੍ਰੇਨ ਦੀ ਜੰਗ ! ਪੋਲੈਂਡ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੰਗਾ 'ਚ ਵਧਿਆ ਪਾਣੀ ਦਾ ਪੱਧਰ ! ਪਟਨਾ ਦੇ ਨੀਂਵੇਂ ਇਲਾਕਿਆਂ 'ਚ ਅਲਰਟ ਜਾਰੀ
NEXT STORY