ਜੰਮੂ– ਮੱਧ-ਕਸ਼ਮੀਰ ਦੇ ਬੜਗਾਓਂ ਜ਼ਿਲ੍ਹੇ ’ਚ ਵੀਰਵਾਰ ਨੂੰ ਅੱਤਵਾਦੀਆਂ ਦੇ ਹਮਲੇ ’ਚ ਮਾਰੇ ਗਏ ਸਰਕਾਰੀ ਕਰਮਚਾਰੀ ਕਸ਼ਮੀਰੀ ਪੰਡਿਤ ਰਾਹੁਲ ਭੱਟ ਦਾ ਇੱਥੇ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਇਸ ਵਿਚਕਾਰ ਭੱਟ ਦੇ ਕਤਲ ਨੂੰ ਲੈ ਕੇ ਇੱਥੇ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਚਡੂਰਾ ਸ਼ਹਿਰ ’ਚ ਤਹਿਸੀਲ ਦਫਤਰ ਦੇ ਅੰਦਰ ਦਾਖਲ ਹੋ ਕੇ ਰਾਹੁਲ ਭੱਟ ਨੂੰ ਗੋਲੀ ਮਾਰੀ ਸੀ। ਭੱਟ ਨੂੰ ਪ੍ਰਵਾਸੀਆਂ ਲਈ ਵਿਸ਼ੇਸ਼ ਨਿਯੋਜਨ ਪੈਕੇਜ ਤਹਿਤ 2010-11 ’ਚ ਕਲਰਕ ਦੇ ਤੌਰ ’ਤੇ ਸਰਕਾਰੀ ਨੌਕਰੀ ਮਿਲੀ ਸੀ।
ਭੱਟ ਦੀ ਦੇਹ ਨੂੰ ਜੰਮੂ ਦੇ ਦੁਰਗਾ ਨਗਰ ਇਲਾਕੇ ’ਚ ਸਥਿਤ ਉਸਦੇ ਘਰ ’ਚ ਸ਼ੁੱਕਰਵਾਰ ਦੀ ਸਵੇਰੇ ਲਿਆਇਆ ਗਿਆ। ਬੜਗਾਓਂ ਦੀ ਸ਼ੇਖਪੋਰਾ ਪ੍ਰਵਾਸੀ ਕਨੋਲੀ ’ਚ ਭੱਟ ਦੇ ਨਾਲ ਰਹਿ ਰਹੀ ਉਸਦੀ ਪਤਨੀ ਅਤੇ ਬੇਟੀ ਵੀ ਉਸਦੀ ਦੇਹ ਦੇ ਨਾਲ ਕਸ਼ਮੀਰ ਪਹੁੰਚੀ। ਉਸਦੇ ਭਰਾ ਸਨੀ ਨੇ ਬੁੰਤਲਾਬ ਸ਼ਮਸ਼ਾਨ ਘਾਟ ’ਤੇ ਰਾਹੁਲ ਭੱਟ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ ਅਤੇ ਇਸ ਦੌਰਾਨ ਲੋਕਾਂ ਨੇ ‘ਰਾਹੁਲ ਭੱਟ ਅਮਰ ਰਹੇ’ ਦੇ ਨਾਅਰੇ ਲਗਾਏ।
ਕਰਨਾਟਕ ਸਰਕਾਰ ਧਰਮ ਤਬਦੀਲੀ ਵਿਰੁੱਧ ਆਰਡੀਨੈਂਸ ਲਿਆਏਗੀ
NEXT STORY