ਨਵੀਂ ਦਿੱਲੀ (ਏਜੰਸੀ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਪਣੇ ਘਰ 'ਇੰਡੀਆ' ਗਠਜੜੋ ਦੇ ਸੰਸਦ ਮੈਂਬਰਾਂ ਅਤੇ ਸਮਾਜਿਕ ਤੇ ਵਿਦਿਆਰਥੀਆਂ ਸੰਗਠਨਾਂ ਦੇ ਮੈਂਬਰਾਂ ਨੂੰ ਚਾਹ 'ਤੇ ਸੱਦਾ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ '5, ਸੁਨਹਿਰੀ ਬਾਗ ਰੋਡ' ਸਥਿਤ ਘਰ ਚਾਹ ਦੇ ਪ੍ਰੋਗਰਾਮ ਤੋਂ ਇਲਾਵਾ 'ਇੰਡੀਆ' ਗਠਜੋੜ ਦੇ ਨੇਤਾ ਇਕ ਸੰਯੁਕਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਸਕਦੇ ਹਨ ਜਾਂ ਫਿਰ 'ਵੋਟ ਚੋਰੀ' ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਪ੍ਰਦਰਸ਼ਨ ਕਰ ਸਕਦੇ ਹਨ।
ਸੋਮਵਾਰ ਨੂੰ ਭੇਜੇ ਗਏ ਸੱਦੇ 'ਚ ਕਿਹਾ ਗਿਆ ਹੈ,''ਅੱਜ 'ਲੋਕਤੰਤਰ ਲਈ ਮਾਰਚ' ਅਤੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੇ ਜਾਣ ਤੋਂ ਬਾਅਦ... 'ਇੰਡੀਆ' ਗਠਜੋੜ ਦੇ ਆਗੂਆਂ ਦਾ ਮੰਗਲਵਾਰ ਦੁਪਹਿਰ ਸੰਯੁਕਤ ਪੱਤਰਕਾਰ ਸੰਮੇਲਨ ਹੋਵੇਗਾ, ਜਿਸ ਤੋਂ ਬਾਅਦ ਚਾਹ ਦਾ ਪ੍ਰੋਗਰਾਮ ਹੋਵੇਗਾ। ਮੈਂ ਤੁਹਾਨੂੰ ਮੰਗਲਵਾਰ, 13 ਅਕਤੂਬਰ ਨੂੰ ਸ਼ਾਮ 4 ਵਜੇ '5, ਸੁਨਹਿਰੀ ਬਾਗ ਰੋਡ', ਨਵੀਂ ਦਿੱਲੀ ਸਥਿਤ ਆਪਣੇ ਘਰ ਸੱਦਾ ਦਿੰਦਾ ਹਾਂ।'' ਸੂਤਰਾਂ ਨੇ ਦੱਸਇਆ ਕਿ ਰਾਹੁਲ ਦੇ ਘਰ ਹੋਣ ਵਾਲੀ ਬੈਠਕ ਦੌਰਾਨ 'ਵੋਟ ਚੋਰੀ' ਖ਼ਿਲਾਫ਼ ਸੰਯੁਕਤ ਵਿਰੋਧ ਪ੍ਰਦਰਸ਼ਨਾਂ ਦੀ ਰਣਨੀਤੀ 'ਤੇ ਵਿਚਾਰ ਹੋਣ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਵੱਲੋਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਆਪਣੀ ਰਿਹਾਇਸ਼ 'ਤੇ ਸੱਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੋਮਵਾਰ ਨੂੰ ਸੁਪਰੀਮ ਕੋਰਟ ਤੱਕ ਮਾਰਚ ਕਰਨ ਤੋਂ ਬਾਅਦ ਆਇਆ ਹੈ। ਵਿਰੋਧੀ ਆਗੂਆਂ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ ਪੂਰਾ ਮਾਮਲਾ
NEXT STORY