ਨਵੀਂ ਦਿੱਲੀ (ਏਜੰਸੀ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਦਿੱਲੀ ’ਚ ਪੋਸਟਰ ਲੱਗੇ ਹਨ। ਇਹ ਪੋਸਟਰ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਲਾਏ ਗਏ ਹਨ, ਜਿਨ੍ਹਾਂ ’ਚ ਕਾਂਗਰਸ ਸੰਸਦ ਮੈਂਬਰ ਨੂੰ 'ਰੀਅਲ ਲਾਈਫ ਬੈਟਮੈਨ' ਭਾਵ 'ਅਸਲੀ ਜ਼ਿੰਦਗੀ ਦਾ ਬੈਟਮੈਨ' ਦਿਖਾਇਆ ਗਿਆ ਹੈ। ਕਾਂਗਰਸ ਹੈੱਡਕੁਆਰਟਰ ਦੇ ਬਾਹਰ ਲੱਗੇ ਇਨ੍ਹਾਂ ਪੋਸਟਰਾਂ ’ਤੇ ਲਿਖਿਆ ਹੈ, 'ਖ਼ਾਮੋਸ਼ ਰਖਵਾਲਾ, ਚੌਕਸ ਰੱਖਿਅਕ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਹਨ 'ਅਸਲੀ ਜ਼ਿੰਦਗੀ ਦੇ ਬੈਟਮੈਨ'। ਇਹ ਪੂਰਾ ਘਟਨਾਚੱਕਰ ਅਜਿਹੇ ਸਮੇਂ ’ਚ ਆਇਆ ਜਦੋਂ ਇਕ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਪੁਣੇ ’ਚ ‘ਵਿਦਿਆਰਥੀਆਂ ਦੀ ਗੂੰਜ’ ਪ੍ਰੋਗਰਾਮ ’ਚ ਸ਼ਾਮਲ ਹੋਏ ਹਨ।
ਰਾਹੁਲ ਗਾਂਧੀ ਦੇ ਦਿੱਲੀ ’ਚ ਲੱਗੇ ਇਨ੍ਹਾਂ ਪੋਸਟਰਾਂ ਨੂੰ ਕਿਸ ਨੇ ਲਾਇਆ, ਇਸ ਬਾਰੇ ਅਹਿਮ ਜਾਣਕਾਰੀ ਮਿਲੀ ਹੈ। ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੇ ਲਾਕੜਾ ਨੇ ਕੋਟਲਾ ਰੋਡ ’ਤੇ ਪਾਰਟੀ ਹੈੱਡਕੁਆਰਟਰ ‘ਇੰਦਰਾ ਭਵਨ’ ਨੇੜੇ ਅਤੇ ਸੈਂਟਰਲ ਦਿੱਲੀ ਦੇ ਕੁਝ ਇਲਾਕਿਆਂ ’ਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਅਸਲੀ ਜ਼ਿੰਦਗੀ ਦਾ ਬੈਟਮੈਨ ਦੱਸਣ ਵਾਲੇ ਇਹ ਪੋਸਟਰ ਲਾਏ ਹਨ। ਇਨ੍ਹਾਂ ਪੋਸਟਰਾਂ ’ਚ ਬੈਟਮੈਨ ਦੀ ਤਸਵੀਰ ਦੇ ਨਾਲ ਰਾਹੁਲ ਗਾਂਧੀ ਦੀ ਤਸਵੀਰ ਵੀ ਹੈ। ਪੋਸਟਰ ’ਚ ‘ਦਿ ਸਾਈਲੈਂਟ ਗਾਰਡੀਅਨ’ ਅਤੇ ‘ਏ ਵਾਚਫੁਲ ਪ੍ਰੋਟੈਕਟਰ’ ਲਿਖਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
GST ਧੋਖਾਧੜੀ ਮਾਮਲਾ: ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਈ ਥਾਵਾਂ 'ਤੇ ED ਦੀ ਛਾਪੇਮਾਰੀ
NEXT STORY