ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿੰਨਾ ਪੈਸਾ ਭਾਜਪਾ ਨੇ ਆਪਣੇ ਅਰਬਪਤੀ ਦੋਸਤਾਂ ਨੂੰ ਦਿੱਤਾ ਹੈ, ‘ਇੰਡੀਆ’ ਗੱਠਜੋੜ ਉਸ ਤੋਂ ਵੱਧ ਔਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਗਰੀਬਾਂ ਨੂੰ ਦੇਵੇਗਾ। ਉਨ੍ਹਾਂ ਮੰਗਲਵਾਰ ਕਿਹਾ ਕਿ ਝਾਰਖੰਡ ’ਚ ‘ਇੰਡੀਆ’ ਗੱਠਜੋੜ ਨੇ ਔਰਤਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਮਾਣ ਭੱਤਾ ਵਧਾ ਕੇ 2500 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਝਾਰਖੰਡ ’ਚ 13 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ
ਇਸ ਦੇ ਨਾਲ ਹੀ ਉਨ੍ਹਾਂ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਕੱਲ੍ਹ ਮਾਇਆ ਸਨਮਾਨ ਯੋਜਨਾ ਦੀ ਚੌਥੀ ਕਿਸ਼ਤ ਝਾਰਖੰਡ ਦੀਆਂ ਮਾਵਾਂ-ਭੈਣਾਂ ਦੇ ਖਾਤਿਆਂ ’ਚ ਜਮ੍ਹਾ ਹੋ ਗਈ। ਇਹ ਸਕੀਮ ਔਰਤਾਂ ਨੂੰ ਮਹਿੰਗਾਈ ਨਾਲ ਲੜਨ ਤੇ ਸਵੈ-ਮਾਣ ਨਾਲ ਜੀਵਨ ਜਿਉਣ ’ਚ ਮਦਦ ਕਰ ਰਹੀ ਹੈ। ਇਸ ਲਈ ਅਸੀਂ ਇਸ ਅਧੀਨ ਮਿਲਣ ਵਾਲੀ ਰਕਮ ਨੂੰ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਦਸੰਬਰ 2024 ਤੋਂ ਝਾਰਖੰਡ ਦੀਆਂ ਔਰਤਾਂ ਨੂੰ 2500 ਰੁਪਏ ਦਾ ਮਾਣ ਭੱਤਾ ਦਿੱਤਾ ਜਾਵੇਗਾ। 53 ਲੱਖ ਔਰਤਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਹਨ।
ਇਹ ਵੀ ਪੜ੍ਹੋ - Breaking : ਸਕੂਲ 'ਚ ਬੰਬ! ਪੈ ਗਈਆਂ ਭਾਜੜਾਂ, ਘਰੋ-ਘਰੀ ਭੇਜੇ ਵਿਦਿਆਰਥੀ
ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਤੇ ਹੁਣ ਫਿਰ ਦੁਹਰਾ ਰਿਹਾ ਹਾਂ ਕਿ ‘ਇੰਡੀਆ’ ਗੱਠਜੋੜ ਔਰਤਾਂ, ਨੌਜਵਾਨਾਂ, ਕਿਸਾਨਾਂ ਤੇ ਗ਼ਰੀਬਾਂ ਨੂੰ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਭਾਜਪਾ ਵੱਲੋਂ ਅਰਬਪਤੀ ਦੋਸਤਾਂ ਨੂੰ ਦਿੱਤੀ ਗਈ ਰਕਮ ਤੋਂ ਵੱਧ ਪੈਸਾ ਦੇਵੇਗਾ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਮਲਾ ਬੰਗਲਾਦੇਸ਼ੀ ਘੁਸਪੈਠ ਦਾ: ਝਾਰਖੰਡ ਤੇ ਪੱਛਮੀ ਬੰਗਾਲ ’ਚ 17 ਥਾਵਾਂ ’ਤੇ ED ਨੇ ਮਾਰੇ ਛਾਪੇ
NEXT STORY