ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ 'ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਇਸ ਦੌਰਾਨ 'ਖੇਤੀ ਕਾ ਖੂਨ' ਨਾਂ ਨਾਲ ਇਕ ਬੁਕਲੇਟ ਜਾਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਨੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦੇਸ਼ 'ਚ ਅੱਜ 4-5 ਲੋਕ ਮਾਲਕ ਬਣ ਗਏ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਮੁੱਠੀ ਭਰ ਲੋਕਾਂ ਦਾ ਦੇਸ਼ ਦੀ ਅਰਥ ਵਿਵਸਥਾ 'ਤੇ ਕਬਜ਼ਾ ਹੋ ਰਿਹਾ ਹੈ। ਇਹ ਸਾਰੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਹਨ। ਰਾਹੁਲ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ ਕਿ ਇਹ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਬਰਬਾਦ ਕਰ ਦੇਣਗੇ, ਮੈਂ ਇਨ੍ਹਾਂ ਦਾ ਵਿਰੋਧ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿਉਨ੍ਹਾਂ ਨੇ ਨੌਜਵਾਨਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਰਾਹੁਲ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਅੰਦੋਲਨ ਦੀ ਇੱਜ਼ਤ ਕਰਦੇ ਹਾਂ।
ਖੇਤੀ ਕਾਨੂੰਨ ਲੈਣੇ ਹੋਣਗੇ ਵਾਪਸ
ਰਾਹੁਲ ਨੇ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣੇ ਹੋਣਗੇ। ਅਸੀਂ ਸਰਕਾਰ 'ਤੇ ਦਬਾਅ ਬਣਾ ਰਹੇ ਹਾਂ। ਇਹ ਪ੍ਰੈੱਸ ਕਾਨਫਰੰਸ ਵੀ ਸਰਕਾਰ 'ਤੇ ਦਬਾਅ ਬਣਾਉਣ ਲਈ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਨਾ ਥਕਾਇਆ ਜਾ ਸਕਦਾ ਹੈ ਅਤੇ ਨਾ ਹੀ ਬੇਵਕੂਫ਼ ਬਣਾਇਆ ਜਾ ਸਕਦਾ ਹੈ। ਕਿਸਾਨ ਪ੍ਰਧਾਨ ਮੰਤਰੀ ਮੋਦੀ ਤੋਂ ਜ਼ਿਆਦਾ ਸਮਝਦਾਰ ਹਨ। ਉਨ੍ਹਾਂ ਨੂੰ ਪਤਾ ਹੈ ਕਿ ਦੇਸ਼ 'ਚ ਕੀ ਹੋ ਰਿਹਾ ਹੈ। ਕਾਂਗਰਸ ਨੇਤਾ ਨੇ ਕਿਹਾ,''ਅੱਜ ਦੇਸ਼ ਦੇ ਸਾਹਮਣੇ ਇਕ ਤ੍ਰਾਸਦੀ ਆ ਗਈ ਹੈ, ਸਰਕਾਰ ਦੇਸ਼ ਦੀ ਸਮੱਸਿਆ ਨਜ਼ਰਅੰਦਾਜ ਕਰਨਾ ਚਾਹੁੰਦੀ ਹੈ ਅਤੇ ਗਲਤ ਸੂਚਨਾ ਦੇ ਰਹੀ ਹੈ। ਮੈਂ ਇਕੱਲੇ ਕਿਸਾਨਾਂ ਬਾਰੇ ਬੋਲਣ ਵਾਲਾ ਨਹੀਂ ਹਾਂ, ਕਿਉਂਕਿ ਇਹ ਤ੍ਰਾਸਦੀ ਦਾ ਹਿੱਸਾ ਹੈ। ਇਹ ਨੌਜਵਾਨਾਂ ਲਈ ਮਹੱਤਵਪੂਰਨ ਹੈ। ਇਹ ਮੌਜੂਦਾ ਸਮੇਂ ਬਾਰੇ ਨਹੀਂ ਸਗੋਂ ਤੁਹਾਡੇ ਭਵਿੱਖ ਬਾਰੇ ਹੈ।''
ਕਿਸਾਨਾਂ ਦਾ ਹਾਲ ਆਜ਼ਾਦੀ ਤੋਂ ਪਹਿਲਾਂ ਵਾਲਾ ਹੋ ਜਾਵੇਗਾ
ਰਾਹੁਲ ਨੇ ਕਿਹਾ,''ਤਿੰਨ-ਚਾਰ ਲੋਕਾਂ ਦੇ ਹੱਥਾਂ 'ਚ ਨਰਿੰਦਰ ਮੋਦੀ ਜੀ ਦੇਸ਼ ਦੀ ਪੂਰੀ ਖੇਤੀ ਦੇ ਰਹੇ ਹਨ। ਅੱਜ ਦੇਸ਼ ਦੇ 4-5 ਲੋਕ ਨਵੇਂ ਮਾਲਕ ਬਣ ਗਏ ਹਨ। ਸਰਕਾਰ ਸਭ ਕੁਝ ਖ਼ਤਮ ਕਰਨਾ ਚਾਹੁੰਦੀ ਹੈ। ਕਿਸਾਨ ਸੜਕਾਂ 'ਤੇ ਸਾਡੀ ਲੜਾਈ ਲੜ ਰਹੇ ਹਨ। ਕਿਸਾਨ ਦੇਸ਼ ਦੀ ਆਮ ਜਨਤਾ ਦੀ ਲੜਾਈ ਲੜ ਰਹੇ ਹਨ। ਉਹ ਸਾਡੇ ਭੋਜਨ ਦੀ ਲੜਾਈ ਲੜ ਰਹੇ ਹਨ। ਸਾਨੂੰ ਉਨ੍ਹਾਂ ਦਾ ਪੂਰਾ ਸਮਰਥਨ ਕਰਨਾ ਚਾਹੀਦਾ। ਹਾਲੇ ਤੱਕ ਖੇਤੀ 'ਤੇ ਕਿਸੇ ਦਾ ਏਕਾਧਿਕਾਰ ਨਹੀਂ ਸੀ। ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦਾ ਹਾਲ ਆਜ਼ਾਦੀ ਤੋਂ ਪਹਿਲਾਂ ਵਾਲਾ ਹੋ ਜਾਵੇਗਾ।''
ਮੈਂ ਮੋਦੀ ਤੋਂ ਨਹੀਂ ਡਰਦਾ
ਰਾਹੁਲ ਨੇ ਕਿਹਾ,''ਦੇਖੋ ਇਹ ਮੇਰਾ ਚਰਿੱਤਰ ਹੈ, ਮੈਂ ਨਰਿੰਦਰ ਮੋਦੀ ਤੋਂ ਨਹੀਂ ਡਰਦਾ। ਮੈਂ ਇਕੱਲਾ ਖੜ੍ਹਾ ਹੋ ਜਾਵਾਂਗਾ। ਮੈਂ ਦੇਸ਼ਭਗਤ ਹਾਂ। ਮੈਂ ਉਨ੍ਹਾਂ ਤੋਂ ਵੀ ਵੱਧ ਕੱਟੜ ਹਾਂ। ਅੱਜ ਮੇਰੀ ਗੱਲ ਨਾ ਮੰਨੋ, ਜਦੋਂ ਗੁਲਾਮ ਬਣ ਜਾਓਗੇ, ਉਦੋਂ ਮੰਨੋਗੇ, ਮੈਂ ਗੁਲਾਮ ਨਹੀਂ ਹਾਂ ਨਾ।'' ਜੇ.ਪੀ. ਨੱਢਾ ਦੇ ਟਵੀਟਸ ਦਾ ਜਵਾਬ ਦਿੰਦੇ ਹੋਏ ਰਾਹੁਲ ਨੇ ਕਿਹਾ,''ਕਿਸਾਨ ਅਸਲੀਅਤ ਜਾਣਦੇ ਹਨ। ਸਾਰੇ ਕਿਸਾਨ ਜਾਣਦੇ ਹਨ ਕਿ ਰਾਹੁਲ ਕੀ ਕਰਦਾ ਹੈ। ਨੱਢਾ ਜੀ ਭੱਟਾ ਪਾਰਸੌਲ 'ਚ ਨਹੀਂ ਸਨ। ਮੇਰੇ ਕੋਲ ਇਕ ਸਾਫ਼ ਚਰਿੱਤਰ ਹੈ, ਮੈਂ ਡਰਦਾ ਨਹੀਂ ਹਨ, ਉਹ ਮੈਨੂੰ ਛੂਹ ਨਹੀਂ ਸਕਦੇ। ਹਾਂ, ਉਹ ਮੈਨੂੰ ਗਾਲ੍ਹਾਂ ਕੱਢ ਸਕਦੇ ਹਨ।''
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਦਿੱਲੀ ਪੁਲਸ ਹੈੱਡਕੁਆਟਰ ’ਚ ਬੋਲੇ ਅਮਿਤ ਸ਼ਾਹ- ਪੁਲਸ ਨੇ ਹਰ ਮੁਸ਼ਕਲ ’ਚ ਦਿੱਤਾ ਸਾਥ
NEXT STORY