ਨਵੀਂ ਦਿੱਲੀ-ਰਾਫੇਲ ਡੀਲ ਮਾਮਲੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਵਾਰ ਫਿਰ ਬੀ. ਜੇ. ਪੀ. 'ਤੇ ਹਮਲਾਵਰ ਹੋਏ ਹਨ। ਬੁੱਧਵਾਰ ਨੂੰ ਲੋਕ ਸਭਾ 'ਚ ਰਾਫੇਲ 'ਤੇ ਆਪਣਾ ਪੱਖ ਰੱਖਣ ਤੋਂ ਬਾਅਦ ਅੱਜ ਉਨ੍ਹਾਂ ਨੇ ਇਕ ਵਾਰ ਫਿਰ ਪੀ. ਐੱਮ. ਮੋਦੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪੀ. ਐੱਮ. ਰਾਫੇਲ ਦੀ ਪ੍ਰੀਖਿਆ ਵਿਚਾਲੇ ਛੱਡ ਕੇ ਪੰਜਾਬ ਚਲੇ ਗਏ।
ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ, ''ਅਜਿਹਾ ਲੱਗ ਰਿਹਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਸੰਸਦ ਅਤੇ ਰਾਫੇਲ ਦੇ 'ਓਪਨ ਬੁੱਕ ਐਗਜ਼ਾਮ' ਨੂੰ ਛੱਡ ਕੇ ਭੱਜ ਗਏ ਹਨ ਅਤੇ ਉਹ ਪੰਜਾਬ ਦੇ ਲਵਲੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਲੈਕਚਰ ਦੇ ਰਹੇ ਹਨ।ਮੈਂ ਉੱਥੋ ਦੇ ਵਿਦਿਆਰਥੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਮੇਰੇ ਦੁਆਰਾ ਪੁੱਛੇ ਗਏ ਚਾਰ ਸਵਾਲਾਂ ਦਾ ਜਵਾਬ ਉਨ੍ਹਾਂ ਤੋਂ ਪੁੱਛਣ।''
ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਤੋਂ ਚਾਰ ਸਵਾਲ ਪੁੱਛੇ ਪਰ ਇਸ ਦੌਰਾਨ ਉਨ੍ਹਾਂ ਤੋਂ ਇਕ ਗਲਤੀ ਹੋ ਗਈ, ਜਿਸ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਚੁਟਕੀ ਲਈ ਹੈ। ਗਾਂਧੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਪੀ. ਐੱਮ. ਮੋਦੀ ਨੂੰ ਵੀਰਵਾਰ ਸੰਸਦ 'ਚ ਰਾਫੇਲ ਸੌਦੇ 'ਤੇ 'ਓਪਨ ਬੁੱਕ' ਪ੍ਰੀਖਿਆ ਦਾ ਸਾਹਮਣਾ ਕਰਨਾ ਹੈ। ਰਾਹੁਲ ਨੇ ਸਵਾਲ ਕੀਤਾ ਹੈ ਕਿ ਉਹ ਪ੍ਰੀਖਿਆ 'ਚ ਆਪ ਆਉਣਗੇ ਜਾਂ ਆਪਣੇ ਪ੍ਰਤੀਨਿਧੀ ਨੂੰ ਭੇਜਣਗੇ।
ਰਾਹੁਲ ਨੇ 'ਪ੍ਰੀਖਿਆ ਦੇ ਲਈ ਪ੍ਰਧਾਨ ਮੰਤਰੀ ਤੋਂ ਚਾਰ ਸਵਾਲ ਵੀ ਭੇਜੇ ਅਤੇ ਉਨ੍ਹਾਂ ਤੋਂ ਪੁੱਛਿਆ ਕਿ 126 ਦੀ ਜਗ੍ਹਾਂ 36 ਜਹਾਜ਼ਾਂ ਦੀ ਜ਼ਰੂਰਤ ਕਿਉ? ਹਰ ਜਹਾਜ਼ ਦੇ ਲਈ 560 ਕਰੋੜ ਰੁਪਏ ਦੀ ਜਗ੍ਹਾਂ 1600 ਕਰੋੜ ਰੁਪਏ ਦਾ ਭੁਗਤਾਨ ਕਿਉਂ ਹੋਇਆ? ਸਮਝੌਤਾ AA ਨੂੰ ਕਿਉ ਦਿੱਤਾ ਗਿਆ? ਸਰਵਜਨਿਕ ਖੇਤਰ ਦੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨੂੰ ਕਿਉ ਨਹੀਂ?
ਦਿੱਲੀ ਵਿਧਾਨ ਸਭਾ 'ਚ ਹੰਗਾਮਾ, ਸਪੀਕਰ ਦੇ ਹੁਕਮ 'ਤੇ ਸਿਰਸਾ ਨੂੰ ਕੱਢਿਆ ਬਾਹਰ
NEXT STORY