ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕੇਂਦਰ ਸਰਕਾਰ ’ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਲਿਊ ਟਿਕ ਲਈ ਲੜ ਰਹੀ ਹੈ ਅਤੇ ਕੋਵਿਡ-19 ਰੋਕੂ ਟੀਕੇ ਹਾਸਲ ਕਰਨ ਲਈ ਲੋਕਾਂ ਨੂੰ ਆਤਮ ਨਿਰਭਰ ਹੋਣ ਦੀ ਲੋੜ ਹੈ। ਰਾਹੁਲ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਟਵਿੱਟਰ ਨੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਮੋਹਨ ਭਾਗਵਤ ਸਮੇਤ ਰਾਸ਼ਟਰੀ ਸਵੈ ਸੇਵਕ ਸੰਘ ਦੇ ਉੱਚ ਅਹੁਦਾ ਅਧਿਕਾਰੀਆਂ ਦੇ ਨਿੱਜੀ ਅਕਾਊਂਟ ਤੋਂ ਬਲਿਊ ਟਿਕ ਹਟਾ ਦਿੱਤਾ ਅਤੇ ਬਾਅਦ ਵਿਚ ਹੰਗਾਮਾ ਹੋਣ ’ਤੇ ਇਸ ਨੂੰ ਬਹਾਲ ਕਰ ਦਿੱਤਾ।
ਰਾਹੁਲ ਗਾਂਧਈ ਨੇ ਟਵੀਟ ਕਰ ਕੇ ਕਿਹਾ ਕਿ ਬਲਿਊ ਟਿਕ ਲਈ ਮੋਦੀ ਸਰਕਾਰ ਲੜ ਰਹੀ ਹੈ, ਕੋਵਿਡ ਟੀਕਾ ਚਾਹੀਦਾ ਹੈ ਤਾਂ ਆਤਮ ਨਿਰਭਰ ਬਣੋ! ਇਕ ਹੋਰ ਟਵੀਟ ਵਿਚ ਰਾਹੁਲ ਨੇ ਭਾਸ਼ਾਈ ਆਧਾਰ ’ਤੇ ਭੇਦਭਾਵ ਰੋਕਣ ਨੂੰ ਕਿਹਾ ਹੈ। ਦਿੱਲੀ ਸਰਕਾਰ ਦੇ ਇਕ ਹਸਪਤਾਲ ਨੇ ਨਰਸਾਂ ਨੂੰ ਡਿਊਟੀ ਦੌਰਾਨ ਮਲਿਆਲਮ ’ਚ ਗੱਲ ਨਾ ਕਰਨ ਨੂੰ ਕਿਹਾ। ਬਾਅਦ ਵਿਚ ਇਸ ਆਦੇਸ਼ ਨੂੰ ਵਾਪਲ ਲੈ ਲਿਆ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਮਲਿਆਲਮ ਵੀ ਭਾਰਤੀ ਭਾਸ਼ਾ ਹੈ। ਭਾਸ਼ਾ ਦੇ ਆਧਾਰ ’ਤੇ ਭੇਦਭਾਵ ਕਰਨਾ ਬੰਦ ਕਰੋ।
ਜੰਮੂ-ਕਸ਼ਮੀਰ: ਅੱਤਵਾਦੀਆਂ ਦੇ ਮਦਦਗਾਰਾਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
NEXT STORY