ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਵਿਆਹ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਨੇ ਵਿਆਹ 'ਤੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਸੰਕੇਤ ਦਿੱਤੇ ਹਨ ਕਿ ਅਜੇ ਉਨ੍ਹਾਂ ਦਾ ਵਿਆਹ ਦਾ ਇਰਾਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਵਿਆਹ ਕਾਂਗਰਸ ਪਾਰਟੀ ਨਾਲ ਹੋ ਚੁੱਕਿਆ ਹੈ। ਇਸ ਬਿਆਨ ਤੋਂ ਇਹ ਮਤਲਬ ਕੱਢਿਆ ਜਾ ਰਿਹਾ ਹੈ ਕਿ ਘੱਟ ਤੋਂ ਘੱਟ 2019 ਤੱਕ ਤਾਂ ਉਨ੍ਹਾਂ ਦੀ ਵਿਆਹ ਦੀ ਯੋਜਨਾ ਨਹੀਂ ਹੈ।
ਦੋ ਦਿਨਾਂ ਦੇ ਦੌਰੇ 'ਤੇ ਹੈਦਰਾਬਾਦ ਪੁੱਜੇ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਉਥੋਂ ਦੇ ਸਥਾਨਕ ਸੰਪਾਦਕਾਂ ਨੇ ਵੀ ਉਨ੍ਹਾਂ ਤੋਂ ਵਿਆਹ ਦੀ ਯੋਜਨਾ ਨੂੰ ਲੈ ਕੇ ਸਵਾਲ ਕੀਤੇ। ਇਸ 'ਤੇ ਰਾਹੁਲ ਨੇ ਦੱਸਿਆ ਕਿ ਉਹ ਪਹਿਲੇ ਤੋਂ ਹੀ ਸ਼ਾਦੀਸ਼ੁੱਦਾ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਗੱਲ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਕਾਂਗਰਸ ਦੇ ਨਾਲ ਹੀ ਵਿਆਹ ਕਰ ਲਿਆ ਹੈ।
ਬਿਨਾਂ ਸੋਧ ਦੇ ਦੇਸ਼ 'ਚ ਇੱਕਠੀਆਂ ਨਹੀਂ ਹੋ ਸਕਦੀਆਂ ਚੋਣਾਂ: ਸੀ.ਈ.ਸੀ.
NEXT STORY