ਅਮਰਾਵਤੀ, (ਭਾਸ਼ਾ)- ਆਂਧਰਾ ਪ੍ਰਦੇਸ਼ ’ਚ ਗੁੰਟੂਰ ਜ਼ਿ ਲੇ ਦੇ ਤਾਡੇਪੱਲੀ ਵਿਖੇ ਵਾਈ. ਐੱਸ. ਆਰ. ਕਾਂਗਰਸ ਦੇ ਉਸਾਰੀ ਅਧੀਨ ਕੇਂਦਰੀ ਦਫ਼ਤਰ ਨੂੰ ਤੇਲਗੂ ਦੇਸ਼ਮ ਪਾਰਟੀ ਦੇ ਇਕ ਆਗੂ ਦੀ ਸ਼ਿਕਾਇਤ ’ਤੇ ਢਾਹ ਦਿੱਤਾ ਗਿਆ ਹੈ। ਸ਼ਿਕਾਇਤ ’ਚ ਕਿਹਾ ਗਿਆ ਸੀ ਕਿ ਸਿੰਚਾਈ ਵਿਭਾਗ ਦੀ ਜ਼ਮੀਨ ’ਤੇ ਗੈਰ ਕਾਨੂੰਨੀ ਢੰਗ ਨਾਲ ਵਿਰੋਧੀ ਪਾਰਟੀ ਦਾ ਦਫ਼ਤਰ ਬਣਾਇਆ ਜਾ ਰਿਹਾ ਸੀ।
ਤੇਲਗੂ ਦੇਸ਼ਮ ਪਾਰਟੀ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਪਾਰਟੀ ਦੇ ਇਕ ਆਗੂ ਨੇ ਰਾਜਧਾਨੀ ਖੇਤਰ ਵਿਕਾਸ ਅਥਾਰਟੀ ਤੇ ਮੰਗਲਾਗਿਰੀ ਤਾਡੇਪੱਲੀ ਨਗਰ ਨਿਗਮ ਦੇ ਕਮਿਸ਼ਨਰਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦਾ ਦਫ਼ਤਰ ਸਿੰਚਾਈ ਵਿਭਾਗ ਦੀ ਢਾਈ ਏਕੜ ਜ਼ਮੀਨ ’ਤੇ ਬਣਾਇਆ ਜਾ ਰਿਹਾ ਹੈ। ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ।
ਸੱਤਾਧਾਰੀ ਪਾਰਟੀ ਨੇ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਤਡੇਪੱਲੀ ਵਿਖੇ ਸਰਵੇ ਨੰਬਰ 202/ਏ1 ਅਧੀਨ ਦਫ਼ਤਰ ਦੀ ਉਸਾਰੀ ਲਈ ਜ਼ਮੀਨ ਅਲਾਟ ਕੀਤੀ ਸੀ। ਜਗਨਮੋਹਨ ਰੈੱਡੀ ਨੇ ਇਸ ਜ਼ਮੀਨ ’ਤੇ ਪਾਰਟੀ ਦਾ ਦਫਤਰ ਬਣਾ ਕੇ ਗੁਆਂਢ ਦੀ 15 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।
ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸਿੰਚਾਈ ਵਿਭਾਗ ਨੇ ਇਹ ਢਾਈ ਏਕੜ ਜ਼ਮੀਨ ਵਾਈ. ਐੱਸ. ਆਰ. ਤਾਂਗਰਸ ਪਾਰਟੀ ਨੂੰ ਸੌਂਪਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ।
ਨਾਇਡੂ ਤਾਨਾਸ਼ਾਹ ਵਾਂਗ ਕਰ ਰਹੇ ਹਨ ਕੰਮ : ਜਗਨਮੋਹਨ
ਅਦਾਲਤ ਦੇ ਹੁਕਮਾਂ ਦੀ ਵੀ ਨਹੀਂ ਕੀਤੀ ਪਾਲਣਾ
ਜਗਨਮੋਹਨ ਰੈਡੀ ਨੇ ਕਿਹਾ ਹੈ ਕਿ ਚੰਦਰਬਾਬੂ ਨਾਇਡੂ ਤਾਨਾਸ਼ਾਹ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਸ਼ਨੀਵਾਰ ਦੋਸ਼ ਲਾਇਆ ਕਿ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪਾਰਟੀ ਦਫ਼ਤਰ ਨੂੰ ਢਾਹ ਦਿੱਤਾ ਗਿਆ।
ਰੈੱਡੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਚੰਦਰਬਾਬੂ ਬਦਲੇ ਦੀ ਸਿਆਸਤ ਕਰ ਰਹੇ ਹਨ। ਇਕ ਤਾਨਾਸ਼ਾਹ ਵਾਂਗ ਉਨ੍ਹਾਂ ਖੋਦਾਈ ਮਸ਼ੀਨਾਂ ਤੇ ਬੁਲਡੋਜ਼ਰਾਂ ਨਾਲ ਵਾਈ. ਐੱਸ. ਆਰ. ਕਾਂਗਰਸ ਦੇ ਮੁੱਖ ਦਫਤਰ ਨੂੰ ਢਾਹ ਦਿੱਤਾ।
ਬੰਗਲਾਦੇਸ਼ ਦੇ ਅੱਤਵਾਦੀ ਸੰਗਠਨ ਨਾਲ ਜੁੜਿਆ ਵਿਗਿਆਨ ਦਾ ਵਿਦਿਆਰਥੀ ਗ੍ਰਿਫ਼ਤਾਰ
NEXT STORY