ਅਮੇਠੀ (ਭਾਸ਼ਾ)— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਅਮੇਠੀ ਉਨ੍ਹਾਂ ਦਾ ਘਰ-ਪਰਿਵਾਰ ਹੈ ਅਤੇ ਉਹ ਇਸ ਨੂੰ ਕਦੇ ਵੀ ਨਹੀਂ ਛੱਡਣਗੇ। ਅਮੇਠੀ ਲੋਕ ਸਭਾ ਸੀਟ ਤੋਂ ਹਾਲ 'ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਇੱਥੇ ਪਹੁੰਚੇ ਰਾਹੁਲ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਸਮੀਖਿਆ ਬੈਠਕ 'ਚ ਕਿਹਾ ਕਿ ਅਮੇਠੀ ਉਨ੍ਹਾਂ ਦਾ ਘਰ ਹੈ ਅਤੇ ਉਹ ਇਸ ਨੂੰ ਕਦੇ ਨਹੀਂ ਛੱਡਣਗੇ। ਬੈਠਕ 'ਚ ਸ਼ਾਮਲ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਦਾਨ ਨਦੀਮ ਅਸ਼ਰਫ ਜਾਇਸੀ ਮੁਤਾਬਕ ਰਾਹੁਲ ਨੇ ਕਿਹਾ, ''ਅਮੇਠੀ ਮੇਰਾ ਘਰ-ਪਰਿਵਾਰ ਹੈ। ਮੈਂ ਅਮੇਠੀ ਨਹੀਂ ਛੱਡਾਂਗਾ। ਮੈਂ ਅਤੇ ਪ੍ਰਿਅੰਕਾ ਗਾਂਧੀ ਇੱਥੇ ਆਉਂਦੇ ਰਹਾਂਗੇ।'' ਬਕੌਲ ਜਾਇਸੀ, ਰਾਹੁਲ ਨੇ ਕਿਹਾ ਕਿ ਮੈਂ ਵਾਇਨਾਡ ਦਾ ਸੰਸਦ ਮੈਂਬਰ ਹਾਂ ਪਰ ਅਮੇਠੀ ਨਾਲ ਸਾਡਾ ਤਿੰਨ ਪੀੜ੍ਹੀਆਂ ਦਾ ਰਿਸ਼ਤਾ ਹੈ। ਮੈਂ ਅਮੇਠੀ ਦੀ ਲੜਾਈ ਦਿੱਲੀ 'ਚ ਲੜਦਾ ਰਹਾਂਗਾ।
ਲੋਕ ਸਭਾ ਚੋਣਾਂ 'ਚ ਵਰਕਰਾਂ ਨੇ ਕੰਮ ਕੀਤਾ ਪਰ ਸਥਾਨਕ ਨੇਤਾ ਜਨਤਾ ਤੋਂ ਦੂਰ ਰਹੇ। ਇਸ ਵਜ੍ਹਾ ਤੋਂ ਹਾਰ ਹੋਈ। ਫਿਲਹਾਲ ਚੋਣਾਂ ਵਿਚ ਹਾਰ ਅਤੇ ਜਿੱਤ ਹੁੰਦੀ ਰਹਿੰਦੀ ਹੈ। ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਵਰਕਰਾਂ ਨੇ ਇਕ ਸੁਰ ਵਿਚ ਰਾਹੁਲ ਤੋਂ ਆਪਣਾ ਅਸਤੀਫਾ ਵਾਪਸ ਲੈਣ ਦੀ ਗੁਜਾਰਿਸ਼ ਕੀਤੀ। ਅਮੇਠੀ ਦੇ ਬਦਲੇ ਸਿਆਸੀ ਰੂਪ ਵਿਚ ਆਯੋਜਿਤ ਰਾਹੁਲ ਦੀ ਇਸ ਸਮੀਖਿਆ ਬੈਠਕ 'ਚ ਜ਼ਿਲਾ ਕਾਂਗਰਸ ਕਮੇਟੀ, ਕਾਂਗਰਸ ਦੇ ਸਾਰੇ ਅਹੁਦਾ ਅਧਿਕਾਰੀ, ਪਾਰਟੀ ਦੇ ਸਾਰੇ ਬਲਾਕ ਅਤੇ ਬੂਥ ਇਕਾਈਅ ਦੇ ਅਹੁਦ ਅਧਿਕਾਰੀ ਵੀ ਸ਼ਾਮਲ ਸਨ। ਕਰੀਬ ਤਿੰਨ ਘੰਟੇ ਚੱਲਣ ਵਾਲੀ ਬੈਠਕ ਨੂੰ ਮਹਿਜ 50 ਮਿੰਟ 'ਚ ਖਤਮ ਕਰਨ ਤੋਂ ਬਾਅਦ ਰਾਹੁਲ ਰਾਏਬਰੇਲੀ ਜ਼ਿਲੇ ਛਤੋਹ ਬਲਾਕ ਸਥਿਤ ਦੋ ਪਿੰਡਾਂ ਦਾ ਦੌਰਾ ਕਰਨ ਲਈ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਰਾਹੁਲ ਨੇ ਹਾਲ ਹੀ 'ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿਚ ਅਮੇਠੀ ਦੇ ਨਾਲ-ਨਾਲ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜੀ ਸੀ, ਜਿੱਥੋਂ ਉਹ ਸੰਸਦ ਮੈਂਬਰ ਚੁਣੇ ਗਏ ਹਨ। ਪਰ ਪੀੜ੍ਹੀਆਂ ਤੋਂ ਗਾਂਧੀ-ਨਹਿਰੂ ਪਰਿਵਾਰ ਦੇ ਗੜ੍ਹ ਰਹੇ ਅਮੇਠੀ ਵਿਚ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਸਮਰਿਤੀ ਇਰਾਨੀ ਤੋਂ 55,000 ਤੋਂ ਵਧ ਵੋਟਾਂ ਨਾਲ ਹਾਰ ਮਿਲੀ। ਰਾਹੁਲ ਨੇ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਾਂਗਰਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਪੁਲਵਾਮਾ ਹਮਲੇ ਤੋਂ ਬਾਅਦ 93 ਅੱਤਵਾਦੀਆਂ ਦਾ ਖਾਤਮਾ
NEXT STORY