ਮਲਪੁਰਮ (ਕੇਰਲ), (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਸ ਦੁਚਿੱਤੀ ’ਚ ਹਨ ਕਿ ਉਨ੍ਹਾਂ ਨੂੰ ਵਾਇਨਾਡ ਅਤੇ ਰਾਏਬਰੇਲੀ ਵਿਚੋਂ ਕਿਹੜੀ ਲੋਕ ਸਭਾ ਸੀਟ ਛੱਡਣੀ ਚਾਹੀਦੀ ਹੈ। ਗਾਂਧੀ ਨੇ 2024 ਦੀਆਂ ਆਮ ਚੋਣਾਂ ਵਿਚ ਇਹ ਦੋਵੇਂ ਸੀਟਾਂ ਜਿੱਤੀਆਂ ਹਨ।
ਉਨ੍ਹਾਂ ਨੇ ਲੋਕ ਸਭਾ ਵਿਚ ਦੂਜੇ ਕਾਰਜਕਾਲ ਲਈ ਉਨ੍ਹਾਂ ਨੂੰ ਚੁਣਨ ਲਈ ਵਾਇਨਾਡ ਦੇ ਲੋਕਾਂ ਨੂੰ ਧੰਨਵਾਦ ਕੀਤਾ। ਕਾਂਗਰਸ ਨੇਤਾ ਨੇ ਇੱਥੇ ਇਕ ਜਨਤਕ ਮੀਟਿੰਗ ਵਿਚ ਕਿਹਾ ਕਿ ਮੈਂ ਤੁਹਾਨੂੰ ਜਲਦੀ ਮਿਲਣ ਦੀ ਉਮੀਦ ਕਰਦਾ ਹਾਂ। ਮੈਂ ਦੁਚਿੱਤੀ ਵਿਚ ਹਾਂ ਕਿ ਮੈਂ ਵਾਇਨਾਡ ਦਾ ਸੰਸਦ ਮੈਂਬਰ ਬਣਿਆ ਰਹਾਂ ਜਾਂ ਰਾਏਬਰੇਲੀ ਦਾ। ਮੈਂ ਉਮੀਦ ਕਰਦਾ ਹਾਂ ਕਿ ਵਾਇਨਾਡ ਅਤੇ ਰਾਏਬਰੇਲੀ ਦੋਵੇਂ ਮੇਰੇ ਫੈਸਲੇ ਤੋਂ ਖੁਸ਼ ਹੋਣਗੇ।
ਲਗਾਤਾਰ ਦੂਜੀ ਵਾਰ ਵਾਇਨਾਡ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣ ਤੋਂ ਬਾਅਦ ਸੂਬੇ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ। ਨਰਿੰਦਰ ਮੋਦੀ ’ਤੇ ਚੁਟਕੀ ਲੈਂਦਿਆਂ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਭਗਵਾਨ ਤੋਂ ਕੋਈ ਨਿਰਦੇਸ਼ ਨਹੀਂ ਮਿਲਦੇ ਕਿ ਕੀ ਕਰਨਾ ਹੈ, ਜਿਵੇਂ ਪ੍ਰਧਾਨ ਮੰਤਰੀ ਕਰਦੇ ਹਨ। ਮੋਦੀ ਦਾ ਮਜ਼ਾਕ ਉਡਾਉਂਦੇ ਹੋਏ ਕਾਂਗਰਸ ਨੇਤਾ ਨੇ ਕਿਹਾ ਕਿ ਰੱਬ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਬਿਜਲੀ ਪਲਾਂਟਾਂ ਨੂੰ ਅਡਾਨੀ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਹੈ।
ਗਾਂਧੀ ਨੇ ਕਿਹਾ ਕਿ ਪਰ ਮੈਂ ਇਨਸਾਨ ਹਾਂ। ਮੇਰਾ ਰੱਬ ਦੇਸ਼ ਦੇ ਗਰੀਬ ਲੋਕ ਹਨ। ਇਸ ਲਈ ਮੇਰੇ ਲਈ ਇਹ ਸੌਖਾ ਹੈ। ਮੈਂ ਬਸ ਲੋਕਾਂ ਨਾਲ ਗੱਲ ਕਰਦਾ ਹਾਂ ਅਤੇ ਉਹ ਮੈਨੂੰ ਦੱਸਦੇ ਹਨ ਕਿ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੀ ਲੜਾਈ ਭਾਰਤ ਦੇ ਸੰਵਿਧਾਨ ਦੀ ਰੱਖਿਆ ਲਈ ਸੀ ਅਤੇ ਉਸ ਲੜਾਈ ਵਿਚ ਨਫਰਤ ਨੂੰ ਪਿਆਰ ਨੇ, ਹੰਕਾਰ ਨੂੰ ਨਿਮਰਤਾ ਨੇ ਹਰਾਇਆ ਹੈ। ਮੈਨੂੰ ਮੋਦੀ ਵਾਂਗ ਰੱਬ ਤੋਂ ਨਿਰਦੇਸ਼ ਨਹੀਂ ਮਿਲਦੇ, ਮੈਂ ਬਾਇਓਲਾਜੀਕਲ ਹਾਂ।
ਸੰਵਿਧਾਨ 'ਚ ਨਹੀਂ ਹੈ ਡਿਪਟੀ CM ਦਾ ਅਹੁਦਾ, ਆਖਰ ਸਰਕਾਰ 'ਚ ਕਿਵੇਂ ਨੰਬਰ 2 ਬਣ ਜਾਂਦੈ ਕੋਈ ਨੇਤਾ, ਪੜ੍ਹੋ ਪੂਰੀ ਰਿਪੋਰਟ
NEXT STORY