ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਰਾਹੁਲ ਗਾਂਧੀ ਦੀ ਇਕ ਟਿੱਪਣੀ ਨੂੰ ਲੈ ਕੇ ਸੋਮਵਾਰ ਨੂੰ ਉਨ੍ਹਾਂ 'ਤੇ ਤੰਜ਼ ਕੱਸਣ ਦੇ ਕੁਝ ਦੇਰ ਬਾਅਦ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੇ ਖੁਦ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਹਵਾਲੇ ਤੋਂ ਜੋ ਕਿਹਾ ਗਿਆ ਹੈ, ਉਹ ਸਹੀ ਨਹੀਂ ਹੈ ਅਤੇ ਅਜਿਹੇ 'ਚ ਉਹ ਆਪਣੇ ਪਹਿਲੇ ਵਾਲਾ ਟਵੀਟ ਵਾਪਸ ਲੈਂਦੇ ਹਨ। ਸਿੱਬਲ ਨੇ ਟਵੀਟ ਕੀਤਾ ਕਿ ਰਾਹੁਲ ਗਾਂਧੀ ਨੇ ਵਿਅਕਤੀਗਤ ਤੌਰ 'ਤੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਉਹ ਕਦੇ ਨਹੀਂ ਕਿਹਾ ਸੀ, ਜੋ ਉਨ੍ਹਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ। ਅਜਿਹੇ 'ਚ ਮੈਂ ਆਪਣਾ ਪਹਿਲਾ ਟਵੀਟ ਵਾਪਸ ਲੈਂਦਾ ਹਾਂ।'' ਇਸ ਤੋਂ ਪਹਿਲਾਂ ਸਿੱਬਲ ਨੇ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ 'ਚ ਰਾਹੁਲ ਗਾਂਧੀ ਦੀ ਇਕ ਟਿੱਪਣੀ ਨੂੰ ਲੈ ਕੇ ਉਨ੍ਹਾਂ 'ਤੇ ਤੰਜ਼ ਕੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਪਿਛਲੇ 30 ਸਾਲਾਂ 'ਚ ਭਾਜਪਾ ਦੇ ਪੱਖ 'ਚ ਕੋਈ ਬਿਆਨ ਨਹੀਂ ਦਿੱਤਾ, ਇਸ ਦੇ ਬਾਵਜੂਦ ਅਸੀਂ ਭਾਜਪਾ ਨਾਲ ਮਿਲੀਭਗਤ ਕਰ ਰਹੇ ਹਾਂ।'' ਉਨ੍ਹਾਂ ਨੇ ਬਤੌਰ ਵਕੀਲ ਸੇਵਾ ਦੇਣ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਭਾਜਪ ਨਾਲ ਮਿਲੀਭਗਤ ਕਰ ਰਹੇ ਹਾ।''
ਰਾਜਸਥਾਨ ਹਾਈ ਕੋਰਟ 'ਚ ਕਾਂਗਰਸ ਪਾਰਟੀ ਦਾ ਪੱਖ ਰੱਖਦੇ ਹੋਏ ਸਫ਼ਲ ਹੋਇਆ। ਮਣੀਪੁਰ 'ਚ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਪਾਰਟੀ ਦਾ ਪੱਖ ਰੱਖਿਆ।'' ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਤੰਜ਼ ਕੱਸਦੇ ਹੋਏ ਲਿਖਿਆ,''ਪਿਛਲੇ 30 ਸਾਲਾਂ ਤੋਂ ਕਿਸੇ ਮੁੱਦੇ 'ਤੇ ਭਾਜਪਾ ਦੇ ਪੱਖ 'ਚ ਕੋਈ ਬਿਆਨ ਨਹੀਂ ਦਿੱਤਾ। ਫਿਰ ਵੀ ਅਸੀਂ ਭਾਜਪਾ ਨਾਲ ਮਿਲੀਭਗਤ ਕਰ ਰਹੇ ਹਾਂ।'' ਸਿੱਬਲ ਦੇ ਇਸ ਟਵੀਟ 'ਤੇ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ 'ਮਿਲੀਭਗਤ' ਦੇ ਦੋਸ਼ ਵਾਲੀ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਨੇ ਸਿੱਬਲ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ ਕਿ ਕ੍ਰਿਪਾ ਫਰਜ਼ੀ ਗਲਤ ਸੂਚਨਾ ਫੈਲਾਏ ਜਾਣ ਨਾਲ ਗੁੰਮਰਾਹ ਨਾ ਹੋਵੇ। ਸਾਨੂੰ ਇਕ-ਦੂਜੇ ਨਾਲ ਲੜਨ ਅਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਮੋਦੀ ਸਰਕਾਰ ਨਾਲ ਲੜਨ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ 'ਚ ਅਗਵਾਈ ਦੇ ਮੁੱਦੇ 'ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿੱਖਣ ਵਾਲੇ ਨੇਤਾਵਾਂ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਦੋਂ ਪਾਰਟੀ ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਵਿਰੋਧੀ ਤਾਕਤਾਂ ਨਾਲ ਲੜ ਰਹੀ ਸੀ ਅਤੇ ਸੋਨੀਆ ਗਾਂਧੀ ਅਸਵਸਥ ਸੀ ਤਾਂ ਉਸ ਸਮੇਂ ਅਜਿਹੀ ਚਿੱਠੀ ਕਿਉਂ ਲਿਖੀ ਗਈ। ਖ਼ਬਰਾਂ 'ਚ ਕਿਹਾ ਗਿਆ ਹੈ ਕਿ ਸੀ.ਡਬਲਿਊ.ਸੀ. ਦੀ ਬੈਠਕ 'ਚ ਰਾਹੁਲ ਨੇ ਕਥਿਤ ਤੌਰ 'ਤੇ ਇਹ ਵੀ ਕਿਹਾ ਕਿ ਚਿੱਠੀ ਲਿਖਣ ਵਾਲੇ ਨੇਤਾ ਭਾਜਪਾ ਨਾਲ ਮਿਲੀਭਗਤ ਕਰ ਰਹੇ ਹਨ।
ਜੰਮੂ ਕਸ਼ਮੀਰ 'ਚ ਵਾਪਰਿਆ ਹਾਦਸਾ, 60 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ
NEXT STORY