ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਐਤਵਾਰ ਨੂੰ ਇਕ ਵਾਰ ਫ਼ਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਨਦਾਤਾਵਾਂ ਦਾ ਸਾਥ ਦੇਣ ਅਤੇ ਪੂੰਜੀਪਤੀਆਂ ਦਾ ਸਾਥ ਛੱਡਣ ਲਈ ਕਿਹਾ ਹੈ। ਰਾਹੁਲ ਨੇ ਸੰਸਦ 'ਚ ਆਪਣੇ ਭਾਸ਼ਣ ਦਾ ਇਕ ਪੁਰਾਣਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ,''ਹਾਲੇ ਵੀ ਸਮਾਂ ਹੈ ਮੋਦੀ ਜੀ, ਪੂੰਜੀਪਤੀਆਂ ਦਾ ਸਾਥ ਛੱਡ ਕੇ, ਅੰਨਦਾਤਾਵਾਂ ਦਾ ਸਾਥ ਦਿਓ।''
ਵੀਡੀਓ 'ਚ ਰਾਹੁਲ ਨੇ ਕਿਹਾ,''ਹਿੰਦੁਸਤਾਨ ਦੇ ਕਿਸਾਨਾਂ ਦੀ ਜ਼ਮੀਨ ਦੀ ਕੀਮਤ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਤੁਹਾਡੇ ਜੋ ਕਾਰਪੋਰੇਟ ਦੋਸਤ ਹਨ, ਉਹ ਉਸ ਜ਼ਮੀਨ ਨੂੰ ਚਾਹੁੰਦੇ ਹਨ ਅਤੇ ਤੁਸੀਂ ਕੀ ਕਰ ਰਹੇ ਹੋ। ਇਕ ਪਾਸੇ ਕਿਸਾਨ ਅਤੇ ਮਜ਼ਦੂਰ ਨੂੰ ਕਮਜ਼ੋਰ ਕਰ ਰਹੇ ਹੋ। ਜਦੋਂ ਕਿਸਾਨ ਕਮਜ਼ੋਰ ਹੋਵੇਗਾ, ਖੜ੍ਹਾ ਨਹੀਂ ਹੋਵੇਗਾ ਆਪਣੇ ਪੈਰਾਂ 'ਤੇ, ਉਦੋਂ ਤੁਸੀਂ ਉਨ੍ਹਾਂ 'ਤੇ ਆਪਣੇ ਆਰਡੀਨੈਂਸ ਦੀ ਕੁਹਾੜੀ ਮਾਰੋਗੇ।'' ਰਾਹੁਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦੇ ਹੋਏ ਪਹਿਲਾਂ ਵੀ ਕਈ ਵਾਰ ਸਰਕਾਰ 'ਤੇ ਹਮਲਾ ਬੋਲ ਚੁਕੇ ਹਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਹਰਿਆਣਾ: ਮਹਾਪੰਚਾਇਤ ’ਚ ਹੰਗਾਮਾ, ਕਿਸਾਨਾਂ ਅਤੇ ਪੁਲਸ ਵਿਚਾਲੇ ਹੋਈ ਝੜਪ
NEXT STORY