ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਦੇ ਮਾਮਲਿਆਂ ਲਗਾਤਾਰ ਵੱਧ ਰਹੇ ਹਨ। ਅਜਿਹੇ 'ਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਭਾਰੀ ਘਾਟ ਹੋ ਗਈ ਹੈ। ਇਸ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਰਾਹੁਲ ਨੇ ਟਵਿੱਟਰ 'ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਕੁਝ ਲੋਕ ਆਕਸੀਜਨ ਸਿਲੰਡਰ ਲੈਣ ਲਈ ਲਾਈਨ 'ਚ ਖੜ੍ਹੇ ਦਿੱਸ ਰਹੇ ਹਨ। ਉੱਥੇ ਹੀ ਦੂਜੀ ਤਸਵੀਰ ਦਿੱਲੀ ਦੇ ਇੰਡੀਆ ਗੇਟ ਨੇੜੇ ਦੀ ਹੈ, ਜਿੱਥੇ ਖੋਦਾਈ ਦਾ ਕੰਮ ਚੱਲ ਰਿਹਾ ਹੈ। ਰਾਹੁਲ ਨੇ ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ,''ਦੇਸ਼ ਨੂੰ ਪੀ.ਐੱਮ. ਰਿਹਾਇਸ਼ ਨਹੀਂ, ਸਾਹ ਚਾਹੀਦਾ।''
ਇਸ ਤੋਂ ਪਹਿਲਾਂ ਰਾਹੁਲ ਨੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਪੂਰੀ ਮਾਤਰਾ 'ਚ ਆਕਸੀਜਨ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕੋਰੋਨਾ ਮਰੀਜ਼ਾਂ ਨੂੰ ਬਚਾਉਣ ਦੇ ਸੁਝਾਅ ਵੀ ਦਿੱਤੇ ਸਨ। ਇਕ ਟਵੀਟ ਦੇ ਮਾਧਿਅਮ ਨਾਲ ਉਨ੍ਹਾਂ ਕਿਹਾ,''ਦੇਸ਼ਵਾਸੀਆਂ ਨੂੰ ਬਚਾਉਣ ਲਈ ਜ਼ਰੂਰੀ ਹੈ ਵੱਡੇ ਪੱਧਰ 'ਤੇ ਲੋਕਾਂ ਨੂੰ ਵੈਕਸੀਨ ਦੇਣਾ। ਸਹੀ ਅੰਕੜਿਆਂ ਅਤੇ ਨਵੇਂ ਕੋਰੋਨਾ ਸਟਰੇਨ ਦਾ ਵਿਸ਼ਲੇਸ਼ਣ। ਇਸ ਦੇ ਨਾਲ ਹੀ ਕਮਜ਼ੋਰ ਵਰਗਾਂ ਨੂੰ ਆਰਥਿਕ ਮਦਦ ਪ੍ਰਦਾਨ ਕਰਨਾ।'' ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ,''ਬਦਕਿਸਮਤੀ ਨਾਲ ਕੇਂਦਰ ਸਰਕਾਰ ਸਾਬਿਤ ਕਰਦੀ ਜਾ ਰਹੀ ਹੈ ਕਿ ਇਹ ਉਨ੍ਹਾਂ ਤੋਂ ਨਹੀਂ ਹੋ ਪਾਏਗਾ।''
ਹਿਮੰਤ ਬਿਸਵਾ ਸਰਮਾ ਹੋਣਗੇ ਆਸਾਮ ਦੇ ਨਵੇਂ ਮੁੱਖ ਮੰਤਰੀ
NEXT STORY