ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਰੱਖਿਆ ਬਜਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ। ਰਾਹੁਲ ਨੇ ਫਿਰ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਅਤੇ ਜਵਾਨਾਂ 'ਚੋਂ ਕਿਸੇ ਦੀ ਚਿੰਤਾ ਨਹੀਂ ਹੈ ਅਤੇ ਉਹ ਸਿਰਫ਼ ਆਪਣੇ 3-4 ਪੂੰਜੀਪਤੀ ਦੋਸਤਾਂ ਦੀ ਮਦਦ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੱਖਿਆ ਖੇਤਰ ਲਈ ਬਜਟ 'ਚ ਕਟੌਤੀ ਕਰ ਕੇ ਨਾ ਸਿਰਫ਼ ਫ਼ੌਜੀਆਂ ਦੀ ਅਣਦੇਖੀ ਕੀਤੀ ਹੈ ਸਗੋਂ ਜਿਨ੍ਹਾਂ ਫ਼ੌਜੀਆਂ ਨੇ ਆਪਣੀ ਜਵਾਨੀ ਦੇਸ਼ ਸੇਵਾ ਲਈ ਲਗਾਈ ਹੈ, ਉਨ੍ਹਾਂ ਦੀ ਪੈਨਸ਼ਨ 'ਚ ਵੀ ਕਟੌਤੀ ਕਰ ਦਿੱਤੀ ਹੈ।
ਰਾਹੁਲ ਨੇ ਕਿਹਾ,''ਬਜਟ 'ਚ ਕਿਸਾਨਾਂ ਦੀ ਪੈਨਸ਼ਨ 'ਚ ਕਟੌਤੀ। ਨਾ ਜਵਾਨ, ਨਾ ਕਿਸਾਨ, ਮੋਦੀ ਸਰਕਾਰ ਲਈ 3-4 ਉਦਯੋਗਪਤੀ ਦੋਸਤ ਹੀ ਭਗਵਾਨ।'' ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਹੁਣ ਤੱਕ ਅੰਦੋਲਨ ਕਰ ਰਹੇ 210 ਕਿਸਾਨ ਦਮ ਤੋੜ ਚੁਕੇ ਹਨ ਪਰ ਪ੍ਰਧਾਨ ਮੰਤਰੀ ਕਿਸਾਨਾਂ ਦੀ ਮੰਗ ਨਹੀਂ ਮੰਨਣ ਦੀ ਜਿੱਦ 'ਤੇ ਅੜੇ ਹੋਏ ਹਨ। ਉਨ੍ਹਾਂ ਕਿਹਾ,''ਮੋਦੀ ਜੀ, ਦੇਸ਼ ਦੇ ਇਤਿਹਾਸ 'ਚ ਤੁਸੀਂ ਇਕਲੌਤੇ ਬੇਰਹਿਮ ਪ੍ਰਧਾਨ ਮੰਤਰੀ ਦੇ ਰੂਪ 'ਚ ਦਰਜ ਹੋਣ ਵਾਲੇ ਹੋ। ਦਮ ਤੋੜਦੇ ਕਿਸਾਨ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਦਰਦ ਨੂੰ ਇੰਝ ਨਜ਼ਰਅੰਦਾਜ ਕਰਨਾ ਤੁਹਾਡੀ ਫਾਸੀਵਾਦੀ ਮਾਨਸਿਕਤਾ ਦਿਖਾਉਂਦਾ ਹੈ। ਹੁਣ ਤੱਕ 210 ਕਿਸਾਨ ਜਾਨ ਤੋਂ ਹੱਥ ਧੋ ਬੈਠੇ ਹਨ। ਇਹ ਰਾਜਹਠ ਛੱਡ ਰਾਜਧਰਮ ਦਾ ਪਾਲਣ ਕਰੋ।''
ਰਾਜ ਸਭਾ 'ਚ ਪ੍ਰਧਾਨ ਮੰਤਰੀ ਦਾ ਪ੍ਰਤਾਪ ਬਾਜਵਾ 'ਤੇ ਵਿਅੰਗ, ਕਿਹਾ '84 ਦੀ ਗੱਲ ਕਰਨੀ ਕਿਵੇਂ ਭੁੱਲ ਗਏ
NEXT STORY