ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਕਸ਼ਦੀਪ 'ਚ ਮਸੌਦਾ ਨਿਯਮ ਨੂੰ ਲੈ ਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਰਾਹੁਲ ਨੇ ਅਪੀਲ ਕੀਤੀ ਕਿ ਉਹ ਇਸ ਮਾਮਲੇ 'ਚ ਦਖ਼ਲ ਦੇਣ ਅਤੇ ਇਹ ਯਕੀਨੀ ਕਰਨ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਪ੍ਰਫੂਲ ਖੋੜਾ ਪਟੇਲ ਦੇ ਆਦੇਸ਼ਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਕਿ ਪਟੇਲ ਵਲੋਂ ਮਨਮਾਨੇ ਢੰਗ ਨਾਲ ਕੀਤੇ ਗਏ ਸੋਧਾਂ ਅਤੇ ਐਲਾਨ 'ਜਨ ਵਿਰੋਧੀ ਨੀਤੀਆਂ' ਕਾਰਨ ਲਕਸ਼ਦੀਪ ਦੇ ਲੋਕਾਂ ਦੇ ਭਵਿੱਖ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਕਾਂਗਰਸ ਨੇਤਾ ਨੇ ਲਕਸ਼ਦੀਪ 'ਚ ਵਿਰੋਧ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਚਿੱਠੀ 'ਚ ਕਿਹਾ,''ਲਕਸ਼ਦੀਪ ਵਿਕਾਸ ਅਥਾਰਟੀ ਨਿਯਮ ਦਾ ਮਸੌਦਾ ਇਸ ਗੱਲ ਦਾ ਸਬੂਤ ਹੈ ਕਿ ਪ੍ਰਸ਼ਾਸਕ ਵਲੋਂ ਲਕਸ਼ਦੀਪ ਦੀ ਵਾਤਾਵਰਣ ਸਥਿਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਮਸੌਦੇ ਦੇ ਪ੍ਰਬੰਧ ਲਕਸ਼ਦੀਪ 'ਚ ਜ਼ਮੀਨੀ ਮਲਕੀਅਤ ਨਾਲ ਸੰਬੰਧਤ ਸੁਰੱਖਿਆ ਕਵਚ ਨੂੰ ਕਮਜ਼ੋਰ ਕਰਦੇ ਹਨ, ਕੁਝ ਯਕੀਨੀ ਗਤੀਵਿਧੀਆਂ ਲਈ ਵਾਤਾਵਰਣ ਸੰਬੰਧੀ ਨਿਯਮ ਨੂੰ ਕਮਜ਼ੋਰ ਕਰਦੇ ਹਨ ਅਤੇ ਪ੍ਰਭਾਵਿਤ ਲੋਕਾਂ ਲਈ ਕਾਨੂੰਨੀ ਉਪਾਵਾਂ ਨੂੰ ਸੀਮਿਤ ਕਰਦੇ ਹਨ।
ਰਾਹੁਲ ਅਨੁਸਾਰ, ਕੁਝ ਵਪਾਰਕ ਫ਼ਾਇਦਾਂ ਲਈ ਲਕਸ਼ਦੀਪ 'ਚ ਰੋਜ਼ੀ-ਰੋਟੀ ਦੀ ਸੁਰੱਖਿਆ ਅਤੇ ਵਿਕਾਸ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੰਚਾਇਤ ਰੈਗੂਲੇਸ਼ਨ ਦੇ ਮਸੌਦੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 2 ਤੋਂ ਵੱਧ ਬੱਚਿਆਂ ਵਾਲੇ ਮੈਂਬਰਾਂ ਨੂੰ ਅਯੋਗ ਠਹਿਰਾਉਣ ਦਾ ਪ੍ਰਬੰਧ ਪੂਰੀ ਤਰ੍ਹਾਂ ਨਾਲ ਲੋਕਤੰਤਰ ਵਿਰੋਧੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਅਸਮਾਜਿਕ ਗਤੀਵਿਧੀ ਰੋਕਥਾਮ ਨਿਯਮ, ਲਕਸ਼ਦੀਪ ਪਸ਼ੂ ਸੁਰੱਖਿਆ ਨਿਯਮ 'ਚ ਤਬਦੀਲੀ ਅਤੇ ਸ਼ਰਾਬ ਦੀ ਵਿਕਰੀ 'ਤੇ ਰੋਕ ਹਟਾਉਣਾ ਲਕਸ਼ਦੀਪ ਦੇ ਸਥਾਨਕ ਭਾਈਚਾਰੇ ਦੇ ਸੰਸਕ੍ਰਿਤ ਅਤੇ ਧਾਰਮਿਕ ਤਾਣੇ-ਬਾਣੇ 'ਤੇ ਹਮਲਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ,''ਤੁਸੀਂ ਇਸ 'ਚ ਦਾਖ਼ਲ ਦਿਓ ਅਤੇ ਇਹ ਯਕੀਨੀ ਕਰੋ ਕਿ ਇਨ੍ਹਾਂ ਆਦੇਸ਼ਾਂ ਨੂੰ ਵਾਪਸ ਲਿਆ ਜਾਵੇ।''
ਪ੍ਰਦਰਸ਼ਨਕਾਰੀ ਕਿਸਾਨਾਂ ਦੇ ਕੈਂਪ ’ਤੇ ਹਮਲੇ ਦੀ SIT ਜਾਂਚ ਦੀ ਮੰਗ, ਕੇਂਦਰ, ਦਿੱਲੀ ਸਰਕਾਰ ਤੋਂ ਜਵਾਬ ਤਲਬ
NEXT STORY