ਰਾਏਪੁਰ- ਕਾਂਗਰਸ ਆਗੂ ਰਾਹੁਲ ਗਾਂਧੀ ਸ਼ਨੀਵਾਰ ਯਾਨੀ ਕਿ ਅੱਜ ਛੱਤੀਸਗੜ੍ਹ ਵਿਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਦੱਸ ਦੇਈਏ ਕਿ ਛੱਤੀਸਗੜ੍ਹ 'ਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਹੁਣ ਤੋਂ ਹੀ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਰਾਹੁਲ ਗਾਂਧੀ ਨਵਾ ਰਾਏਪੁਰ ਵਿਚ ਰਾਜੀਵ ਯੁਵਾ ਮਿਤਾਨ ਕਲੱਬ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਰਾਹੁਲ ਦੇ ਦੌਰ ਮਗਰੋਂ ਕਾਂਗਰਸ ਘੱਟ ਤੋਂ ਘੱਟ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਹਾਲਾਂਕਿ ਇਸ ਬਾਰੇ ਪਾਰਟੀ ਵਲੋਂ ਕੁਝ ਪੁਖ਼ਤਾ ਰੂਪ ਨਾਲ ਨਹੀਂ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਗੋਆ 'ਆਪ' ਪ੍ਰਧਾਨ ਅਮਿਤ ਪਾਲੇਕਰ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਨੀਵਾਰ ਦੁਪਹਿਰ 2 ਵਜੇ ਸੂਬੇ ਦੇ ਖੇਡ ਅਤੇ ਯੁਵਾ ਕਲਿਆਣਾ ਵਿਭਾਗ ਤਹਿਤ ਗਠਿਤ ਰਾਜੀਵ ਯੁਵਾ ਮਿਤਾਨ ਕਲੱਬ ਦੇ ਸੂਬਾ ਪੱਧਰੀ ਸੰਮੇਲਨ ਨੂੰ ਸੰਬੋਧਿਤ ਕਰਨਗੇ। ਸਮਾਰੋਹ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਮੌਜੂਦ ਰਹਿਣਗੇ। ਨਵੇਂ ਵੋਟਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਸੂਬਾ ਸਰਕਾਰ ਵਲੋਂ ਕੀਤੇ ਗਏ ਵਿਕਾਸ ਕੰਮਾਂ ਤੋਂ ਜਾਣੂ ਕਰਵਾਉਣਗੇ। ਸੂਬੇ 'ਚ ਕਾਂਗਰਸ ਅਤੇ ਵਿਰੋਧੀ ਧਿਰ ਦੋਹਾਂ ਦੀਆਂ ਨਜ਼ਰਾਂ ਨੌਜਵਾਨ ਵੋਟਰਾਂ 'ਤੇ ਹੈ। ਛੱਤੀਸਗੜ੍ਹ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ 48 ਲੱਖ ਨੌਜਵਾਨ ਵੋਟਰ ਹਨ ਅਤੇ ਉਨ੍ਹਾਂ ਵਿਚੋਂ 4.43 ਲੱਖ ਪਹਿਲੀ ਵਾਰ ਵੋਟਰ ਬਣੇ ਹਨ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਭਰਾ ਦੀ ਹੋਈ ਮੌਤ, ਰੋਂਦੀ-ਕੁਰਲਾਉਂਦੀ ਭੈਣ ਨੇ ਆਖ਼ਰੀ ਵਾਰ ਗੁੱਟ 'ਤੇ ਬੰਨ੍ਹਿਆ ਪਿਆਰ
ਦੱਸ ਦੇਈਏ ਕਿ ਸੂਬੇ ਵਿਚ ਸਾਲ 2018 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਕੁੱਲ 90 ਸੀਟਾਂ 'ਚੋਂ 68 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਨੂੰ 15 ਸੀਟਾਂ ਮਿਲੀਆਂ ਸਨ। ਛੱਤੀਸਗੜ੍ਹ ਵਿਚ ਰਮਨ ਸਿੰਘ ਦੀ ਅਗਵਾਈ 'ਚ 15 ਸਾਲ ਤੱਕ ਸੱਤਾ ਵਿਚ ਰਹਿਣ ਮਗਰੋਂ ਭਾਜਪਾ ਨੂੰ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਥੋਂ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਆਉਣ ਵਾਲੀਆਂ ਚੋਣਾਂ ਵਿਚ ਸੱਤਾ 'ਚ ਵਾਪਸੀ ਲਈ ਜ਼ੋਰ ਲਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤ ਨੂੰ ਨਗਨ ਘੁਮਾਏ ਜਾਣ ਦੀ ਘਟਨਾ 'ਤੇ ਭੜਕੇ ਨੱਢਾ, ਕਿਹਾ- ਰਾਜਸਥਾਨ 'ਚ ਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ
NEXT STORY