ਗੁਲਮਰਗ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਉੱਤਰੀ ਕਸ਼ਮੀਰ ਦੇ ਗੁਲਮਰਗ ਪਹੁੰਚੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ 2 ਦਿਨਾ ਨਿੱਜੀ ਦੌਰੇ 'ਤੇ ਕਸ਼ਮੀਰ ਆਏ ਹਨ। ਹਾਲ ਹੀ 'ਚ ਰਾਹੁਲ ਗਾਂਧੀ 'ਭਾਰਤ ਜੋੜੋ ਯਾਤਰਾ' ਦੇ ਅਧੀਨ ਸ਼੍ਰੀਨਗਰ ਪਹੁੰਚੇ। ਰਾਹੁਲ ਗਾਂਧੀ ਗੁਲਮਰਗ ਜਾਂਦੇ ਸਮੇਂ ਥੋੜ੍ਹੀ ਦੇਰ ਲਈ ਤੰਗਮਰਗ 'ਚ ਰੁਕੇ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਅਤੇ ਸਿਰਫ਼ ਉਨ੍ਹਾਂ ਨੂੰ ਨਮਸਕਾਰ ਕੀਤਾ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨਿੱਜੀ ਦੌਰੇ 'ਤੇ ਇੱਥੇ ਪਹੁੰਚੇ ਹਨ ਅਤੇ ਕਸ਼ਮੀਰ ਘਾਟੀ 'ਚ ਇਕ ਨਿੱਜੀ ਪ੍ਰੋਗਰਾਮ 'ਚ ਵੀ ਸ਼ਾਮਲ ਹੋ ਸਕਦੇ ਹਨ। ਸੂਤਰਾਂ ਨੇ ਉਨ੍ਹਾਂ ਦੇ ਦੌਰੇ ਦੇ ਸੰਦਰਭ 'ਚ ਵੇਰਵਾ ਨਹੀਂ ਦਿੱਤਾ।
ਕੇਂਦਰੀ ਕੈਬਨਿਟ ਦਾ ਵੱਡਾ ਫ਼ੈਸਲਾ; ITBP ਦੀਆਂ 7 ਨਵੀਆਂ ਬਟਾਲੀਅਨਾਂ ਦੇ ਗਠਨ ਨੂੰ ਦਿੱਤੀ ਮਨਜ਼ੂਰੀ
NEXT STORY