ਨੈਸ਼ਨਲ ਡੈਸਕ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੂਰਬ-ਉੱਤਰ ਦੇ ਹਿੰਸਾ ਪ੍ਰਭਾਵਿਤ ਸੂਬੇ ਮਣੀਪੁਰ ਦੇ ਆਪਣੇ ਦੋ ਦਿਨਾਂ ਦੌਰੇ ਲਈ ਵੀਰਵਾਰ ਨੂੰ ਇੰਫਾਲ ਪਹੁੰਚੇ। ਇਥੋਂ ਉਹ ਚੁਰਾਚਾਂਦਪੁਰ ਜ਼ਿਲ੍ਹੇ ਲਈ ਰਵਾਨਾ ਹੋਏ, ਜਿਥੇ ਉਹ ਪਿਛਲੇ ਮਹੀਨੇ ਦੀ ਸ਼ੁਰੂਆਤ 'ਚ ਪੂਰਬ-ਉੱਤਰ ਸੂਬੇ 'ਚ ਹੋਈ ਜਾਤੀ ਹਿੰਸਾ ਕਾਰਨ ਬੇਘਰ ਹੋਏ ਲੋਕਾਂ ਨੂੰ ਮਿਲਣ ਲਈ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਮਣੀਪੁਰ 'ਚ ਇਸ ਸਾਲ ਮਈ 'ਚ ਜਾਤੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ 300 ਤੋਂ ਵੱਧ ਰਾਹਤ ਕੈਂਪਾਂ 'ਚ ਕਰੀਬ 50 ਹਜ਼ਾਰ ਲੋਕ ਰਹਿ ਰਹੇ ਹਨ।
ਕਾਂਗਰਸ ਪਾਰਟੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਸ਼ੁੱਕਰਵਾਰ ਨੂੰ ਇੰਫਾਲ 'ਚ ਰਾਹਤ ਕੈਂਪਾਂ ਦਾ ਦੌਰਾਨ ਕਰਨ ਅਤੇ ਬਾਅਦ 'ਚ ਕੁਝ ਨਾਗਰਿਕ ਸੰਗਠਨਾਂ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਯੋਜਨਾ ਹੈ। ਮਣੀਪੁਰ 'ਚ 3 ਮਈ ਨੂੰ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਇਹ ਕਾਂਗਰਸ ਨੇਤਾ ਦਾ ਪੂਰਬ-ਉੱਤਰ ਦੇ ਇਸ ਸੂਬੇ ਦਾ ਪਹਿਲਾ ਦੌਰਾ ਹੈ। ਦੱਸ ਦੇਈਏ ਕਿ ਮਣੀਪੁਰ 'ਚ ਮੇਇਤੀ ਅਤੇ ਕੁਕੀ ਭਾਈਚਾਰੇ ਵਿਚਾਲੇ ਮਈ ਦੀ ਸ਼ੁਰੂਆਤ 'ਚ ਭੜਕੀ ਜਾਤੀ ਹਿੰਸਾ 'ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਣੀਪੁਰ 'ਚ ਅਨੁਸੂਚਿਤ ਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ 'ਚ 3 ਮਈ ਨੂੰ ਪਰਬਤੀ ਜ਼ਿਲ੍ਹੇ 'ਚ 'ਆਦੀਵਾਸੀ ਇਕਜੁਟਤਾ ਮਾਰਚ' ਦੇ ਆਯੋਜਨ ਤੋਂ ਬਾਅਦ ਝੜਪਾਂ ਸ਼ੁਰੂ ਹੋਈਆਂ ਸਨ। ਮਣੀਪੁਰ ਦੀ 53 ਫੀਸਦੀ ਆਬਾਦੀ ਮੇਇਤੀ ਭਾਈਚਾਰੇ ਦੀ ਹੈ ਅਤੇ ਇਹ ਮੁੱਖ ਰੂਪ ਨਾਲ ਇੰਫਾਲ ਘਾਟੀ 'ਚ ਰਹਿੰਦੀ ਹੈ। ਉਥੇ ਹੀ ਨਗਾ ਅਤੇ ਕੁਕੀ ਵਰਗੇ ਆਦੀਵਾਸੀ ਭਾਈਚਾਰਿਆਂ ਦੀ ਆਬਾਦੀ 40 ਫੀਸਦੀ ਹੈ ਅਤੇ ਇਹ ਮੁੱਖ ਰੂਪ ਨਾਲ ਪਰਬਤੀ ਜ਼ਿਲ੍ਹਿਆਂ 'ਚ ਰਹਿੰਦੀ ਹੈ।
ਅਜੇ ਭਟਨਾਗਰ ਸੀ. ਬੀ.ਆਈ. ਦੇ ਵਿਸ਼ੇਸ਼ ਡਾਇਰੈਕਟਰ ਨਿਯੁਕਤ
NEXT STORY