ਨਵੀਂ ਦਿੱਲੀ– ਕਾਂਗਰਸ ’ਚ ਆਖਿਰਕਾਰ ਸ਼ਾਂਤੀ ਸਮਝੌਤਾ ਹੋ ਗਿਆ ਹੈ। ਲੱਗਦਾ ਹੈ ਕਿ ਰਾਹੁਲ ਗਾਂਧੀ ਨੇ ਜੀ-23 ਬਾਗੀਆਂ ਨਾਲ ਸੁਲ੍ਹਾ ਕਰ ਲਈ ਹੈ। ਕਾਂਗਰਸ ਹਾਈਕਮਾਨ ਇਸ ਗੱਲ ਲਈ ਉਤਸੁਕ ਹੈ ਕਿ ਪਾਰਟੀ ਦੇ ਨੇਤਾਵਾਂ-ਕਾਰਕੁੰਨਾਂ ਨੂੰ ਛੇਤੀ ਤੋਂ ਛੇਤੀ ਇਕਜੁੱਟ ਕਰ ਲਿਆ ਜਾਵੇ ਤਾਂ ਜੋ ਰਾਹੁਲ ਗਾਂਧੀ ਨੂੰ ਜਾਂ ਤਾਂ ਪਾਰਟੀ ਪ੍ਰਧਾਨ ਦੇ ਰੂਪ ’ਚ ਜਾਂ ਅਧੀਰ ਰੰਜਨ ਚੌਧਰੀ ਦੀ ਜਗ੍ਹਾ ’ਤੇ ਲੋਕ ਸਭਾ ’ਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਹੁਦੇ ’ਤੇ ਮੁੜ ਸਥਾਪਿਤ ਕਰਨ ਦਾ ਫੈਸਲਾ ਲਿਆ ਜਾ ਸਕੇ। ਕਿਉਂਕਿ ਰਾਹੁਲ ਗਾਂਧੀ ਬਿਨਾ ਕੋਈ ਅਹੁਦੇ ਲਏ ਹੀ ਸਰਗਰਮ ਭੂਮਿਕਾ ਨਿਭਾਅ ਰਹੇ ਹਨ ਤੇ ਕਾਂਗਰਸ ’ਚ ਇਹ ਧਾਰਣਾ ਬਣ ਗਈ ਹੈ ਕਿ ਰਾਹੁਲ ਗਾਂਧੀ ਪਿਛਲੀ ਸੀਟ ’ਤੇ ਬੈਠ ਕੇ ਸੰਗਠਨ ਦੇ ਸਾਰੇ ਅਹੁਦਿਆਂ ’ਤੇ ਅਜਿਹੀਆਂ ਨਿਯੁਕਤੀਆਂ ਕਰ ਰਹੇ ਹਨ ਤੇ ਕਾਂਗਰਸੀਆਂ ਨਾਲ ਇਸ ਤਰ੍ਹਾਂ ਗੱਲ ਕਰ ਰਹੇ ਹਨ ਜਿਵੇਂ ਫੈਸਲਾਕੁੰਨ ਵਿਅਕਤੀ ਉਹ ਹੀ ਹਨ ਨਾ ਕਿ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ।
ਇਹ ਵੀ ਪੜ੍ਹੋ– ਕਿਸਾਨ ਫ਼ੌਜ ਦੀ ਤਰ੍ਹਾਂ ਮੋਰਚੇ ’ਤੇ ਲੜ ਰਹੇ ਹਨ, ‘ਪਿੱਛੇ ਹਟਣਾ ਸਾਡੀ ਡਿਕਸ਼ਨਰੀ ’ਚ ਨਹੀਂ’: ਰਾਕੇਸ਼ ਟਿਕੈਤ
ਗੱਲ ਪੰਜਾਬ ਦੀ ਹੋਵੇ ਜਾਂ ਮਹਾਰਾਸ਼ਟਰ, ਕੇਰਲ ਤੇ ਗੋਆ ਦੀ ਹੋਵੇ, ਉਹ ਅੱਜ ਕੱਲ ਵੱਡੀ ਗਿਣਤੀ ’ਚ ਆਉਣ ਵਾਲੇ ਕਾਂਗਰਸ ਨੇਤਾਵਾਂ ਨੂੰ ਮਿਲ ਰਹੇ ਹਨ। ਅਜਿਹੀ ਸੋਚ ਵੀ ਚੱਲ ਰਹੀ ਹੈ ਕਿ ਪਿਛਲੀ ਸੀਟ ’ਤੇ ਬੈਠ ਕੇ ਰੋਜ਼ਾਨਾ ਟਵੀਟ ਕਰਨ ਦੀ ਸਿਆਸਤ ਲੋੜੀਂਦਾ ਸੰਦੇਸ਼ ਨਹੀਂ ਦੇ ਰਹੀ। ਪੰਜਾਬ, ਉੱਤਰਾਖੰਡ, ਮਣੀਪੁਰ, ਉੱਤਰ ਪ੍ਰਦੇਸ਼ ਤੇ ਗੋਆ ’ਚ ਹੋਣ ਵਾਲੀਆਂ ਚੋਣਾਂ ਕਾਂਗਰਸ ਲਈ ਅਤਿ-ਮਹੱਤਵ ਦੀਆਂ ਹਨ। ਇਨ੍ਹਾਂ ’ਚੋਂ 4 ਸੂਬਿਆਂ ’ਚ ਕਾਂਗਰਸ ਦੀ ਸਿੱਧੀ ਲੜਾਈ ਭਾਜਪਾ ਨਾਲ ਹੈ ਤੇ ਇਥੇ ਕਾਂਗਰਸ ਦੇ ਚੰਗਾ ਕਰਨ ਦੀ ਸੰਭਾਵਨਾ ਹੈ। ਇਸ ਸਮਝੌਤੇ ਦੇ ਹਿੱਸੇ ਦੇ ਰੂਪ ’ਚ 2 ਹੋਰ ਬਾਗੀਆਂ ਗੁਲਾਮ ਨਬੀ ਆਜ਼ਾਦ ਤੇ ਮੁਕੁਲ ਵਾਸਨਿਕ ਦਾ ਮੁੜਵਸੇਬਾ ਕੀਤਾ ਜਾ ਸਕਦਾ ਹੈ। ਰਾਹੁਲ ਗਾਂਧੀ ਨੇ ਵੀ ਆਜ਼ਾਦ ਨਾਲ ਗੱਲ ਕੀਤੀ ਹੈ ਤੇ ਗਾਂਧੀ ਪਰਿਵਾਰ ਵੀ ‘ਬੀਤ ਸੋ ਬੀਤ ਗਈ’ ਵਾਲੇ ਸਿਧਾਂਤ ’ਤੇ ਅੱਗੇ ਵਧ ਰਿਹਾ ਹੈ। ਆਜ਼ਾਦ ਨੂੰ ਪ੍ਰਧਾਨ ਮੰਤਰੀ ਵੱਲੋਂ ਸੱਦੀ ਗਈ ਸਰਵਪਾਰਟੀ ਬੈਠਕ ’ਚ ਹਿੱਸਾ ਲੈਣ ਲਈ ਕਾਂਗਰਸ ਵੱਲੋਂ ਭੇਜਿਆ ਗਿਆ। ਆਜ਼ਾਦ ਨੂੰ ਤਾਮਿਲਨਾਡੂ ਤੋਂ ਰਾਜਸਭਾ ਭੇਜਿਆ ਜਾਵੇਗਾ ਜਦਕਿ ਮੁਕੁਲ ਵਾਸਨਿਕ ਨੂੰ ਮਹਾਰਾਸ਼ਟਰ ’ਚ ਖਾਲੀ ਪਈ ਰਾਜ ਸਭਾ ਸੀਟ ਤੋਂ ਉੱਚ ਸਦਨ ਪਹੁੰਚਾਇਆ ਜਾਵੇਗਾ।
ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ
ਪਾਰਟੀ ਨੂੰ ਪੂਰੀ ਉਮੀਦ ਹੈ ਕਿ ਉਹ ਪੰਜਾਬ ਬਰਕਰਾਰ ਰੱਖੇਗੀ, ਉੱਤਰਾਖੰਡ ਤੇ ਗੋਆ ਜਿੱਤ ਲਵੇਗੀ ਤੇ ਮਣੀਪੁਰ ’ਚ ਵੀ ਮੌਕਾ ਪਾ ਸਕਦੀ ਹੈ। ਕਾਂਗਰਸ ਤੋਂ ਬਹੁ-ਗਿਣਤੀ ਨੇਤਾ ਚਾਹੁੰਦੇ ਹਨ ਕਿ ਰਾਹੁਲ ਕਾਂਗਰਸ ਦੀ ਵਾਗਡੋਰ ਸੰਭਾਲੇ ਤੇ ਅੱਗੇ ਹੋ ਕੇ ਅਗਵਾਈ ਕਰੇ। ਜੇ ਅਜੇ ਵੀ ਉਨ੍ਹਾਂ ’ਚ ਝਿਝਕ ਹੈ ਤਾਂ ਉਹ ਜਨਤਕ ਤੌਰ ’ਤੇ ਐਲਾਨ ਕਰ ਦੇਣ ਕਿ ਉਹ ਪ੍ਰਧਾਨ ਅਹੁਦੇ ਦੀ ਦੌੜ ਤੋਂ ਹਮੇਸ਼ਾ ਲਈ ਵੱਖ ਹੋ ਰਹੇ ਹਨ ਤੇ ਬਿਨਾ ਦੇਰੀ ਦੇ ਕਿਸੇ ਹੋਰ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ। ਇਹ ਕਦੇ ਨਾ ਖਤਮ ਹੋਣ ਵਾਲੀ ਅਨਿਸ਼ਚਿਤਤਾ ਸਾਰੀ ਵਿਰੋਧੀ ਧਿਰ ਨੂੰ ਨੀਵਾਂ ਦਿਖਾ ਰਹੀ ਹੈ।
ਜੰਮੂ ਕਸ਼ਮੀਰ : ਪੁਲਵਾਮਾ ਜ਼ਿਲ੍ਹੇ 'ਚ ਮੁਕਾਬਲੇ 'ਚ 5 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
NEXT STORY