ਨਵੀਂ ਦਿੱਲੀ— ਰਾਹੁਲ ਗਾਂਧੀ ਦੀ ਨਾਗਰਿਕਤਾ 'ਤੇ ਚੱਲ ਰਹੇ ਵਿਵਾਦਾਂ ਦਰਮਿਆਨ ਕਾਂਗਰਸ ਦੇ ਪ੍ਰਧਾਨ ਸੈਮ ਪਿਤ੍ਰੋਦਾ ਨੇ ਕਿਹਾ ਕਿ ਰਾਹੁਲ ਪਿਛਲੇ 15 ਸਾਲਾਂ ਤੋਂ ਸੰਸਦ ਮੈਂਬਰ ਹਨ, ਉਹ ਭਾਰਤੀ ਨਾਗਰਿਕ ਕਿਵੇਂ ਨਹੀਂ ਹੋ ਸਕਦੇ ਹਨ? ਰਾਹੁਲ ਦੀ ਨਾਗਰਿਕਤਾ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਘੇਰਦੇ ਹੋਏ ਸੈਮ ਪਿਤ੍ਰੋਦਾ ਨੇ ਕਿਹਾ ਕਿ ਉਹ ਇੰਨੇ ਸਾਲਾਂ ਤੋਂ ਸੰਸਦ ਮੈਂਬਰ ਹਨ, ਉਨ੍ਹਾਂ ਨਾਲ ਤੁਸੀਂ (ਭਾਜਪਾ) ਸੰਸਦ ਭਵਨ 'ਚ ਉੱਠਦੇ-ਬੈਠਦੇ ਹੋ, ਨਾਲ ਕੰਮ ਕਰਦੇ ਹੋ, ਫਿਰ ਅਚਾਨਕ ਅੱਜ ਹੀ ਉਨ੍ਹਾਂ ਦੀ ਨਾਗਰਿਕਤਾ 'ਤੇ ਝੂਠੇ ਸਵਾਲ ਕਿਉਂ ਚੁੱਕ ਰਹੇ ਹੋ? ਸੈਮ ਪਿਤ੍ਰੋਦਾ ਨੇ ਰਾਹੁਲ ਦੀ ਭਾਰਤੀ ਨਾਗਰਿਕਤਾ 'ਤੇ ਬਹਿਸ ਕਰਨ ਵਾਲਿਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜਿਹਾ ਕਰ ਕੇ ਉਹ ਭਾਰਤੀਆਂ ਦੀ ਸਮਝ ਨੂੰ ਘੱਟ ਸਮਝ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਵਾਲੇ ਅੰਦਾਜ 'ਚ ਕਿਹਾ ਕਿ ਭਾਰਤੀਆਂ ਦੀ ਬੁੱਧੀਮੱਤਾ ਨੂੰ ਹਲਕੇ 'ਚ ਨਹੀਂ ਲਿਆ ਜਾਣਾ ਚਾਹੀਦਾ।
ਕਾਂਗਰਸ ਦੀ ਹੋਵੇਗੀ ਜਿੱਤ
ਸੈਮ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਵਾਰ ਕਾਂਗਰਸ ਦੀ ਜਿੱਤ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਚੋਣਾਂ ਜਿੱਤ ਰਹੇ ਹਾਂ, ਕਿਉਂਕਿ ਇੰਨੀਂ ਦਿਨੀਂ ਟੀ.ਵੀ. ਅਤੇ ਅਖਬਾਰ 'ਚ ਮੀਡੀਆ ਜੋ ਕੁਝ ਵੀ ਦਿਖਾ ਰਹੀ ਹੈ, ਉਹ ਸੱਚ ਨਹੀਂ ਹੈ। ਜ਼ਮੀਨੀ ਹਕੀਕਤ ਮੀਡੀਆ ਤੋਂ ਬਿਲਕੁੱਲ ਵੱਖ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਮੋਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਚੋਂ ਕਿੰਨੇ ਕੰਮਾਂ ਨੂੰ ਪੂਰਾ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਭੇਜਿਆ ਸੀ ਨੋਟਿਸ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਲੈ ਕੇ ਦੇਸ਼ ਭਰ 'ਚ ਬਹਿਸ ਛਿੜੀ ਹੋਈ ਸੀ। ਉਨ੍ਹਾਂ 'ਤੇ ਬ੍ਰਿਟੇਨ ਦੀ ਇਕ ਕੰਪਨੀ ਦਸਤਾਵੇਜ਼ਾਂ 'ਚ ਖੁਦ ਨੂੰ ਬ੍ਰਿਟਿਸ਼ ਐਲਾਨ ਕਰਨ ਦੇ ਦੋਸ਼ ਸਨ। ਇਸ 'ਤੇ ਭਾਜਪਾ ਨੇ ਕਿਹਾ ਸੀ ਕਿ ਰਾਹੁਲ ਇਸ ਕੰਪਨੀ ਦੇ ਨਿਰਦੇਸ਼ਕ ਵੀ ਸਨ। ਇਸ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਨੋਟਿਸ ਜਾਰੀ ਕਰ ਕੇ ਰਾਹੁਲ ਤੋਂ ਜਵਾਬ ਮੰਗਿਆ ਸੀ।
ਕਾਂਗਰਸ ਦੇ ਰੋਡ ਸ਼ੋਅ 'ਚ ਵੱਡਾ ਹਾਦਸਾ, ਮਹਿਮਾ ਚੌਧਰੀ ਵੀ ਜ਼ਖਮੀ
NEXT STORY