ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਕੀਲ ਅਹਿਮਦ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ 2024 ਲਈ ਬਣਨ ਵਾਲੇ ਵਿਰੋਧੀ ਗਠਜੋੜ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਸਰਕਾਰ ਬਣਨ 'ਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਹੈ ਜਦੋਂ ਵਿਰੋਧੀ ਦੀ ਇਕਜੁੱਟਤਾ ਦੇ ਸੰਦਰਭ 'ਚ ਲਗਾਤਾਰ ਚਰਚਾ ਚੱਲ ਰਹੀ ਹੈ। ਅਹਿਮਦ ਨੇ ਦੱਸਿਆ ਕਿ ਈਮਾਨਦਾਰੀ ਦੀ ਗੱਲ ਇਹੀ ਹੈ ਕਿ ਦੇਸ਼ 'ਚ ਦੋ ਰਾਸ਼ਟਰੀ ਪਾਰਟੀਆਂ ਹਨ। ਇਕ ਭਾਰਤੀ ਜਨਤਾ ਪਾਰਟੀ, ਦੂਜੀ ਕਾਂਗਰਸ।
ਕਾਂਗਰਸ ਦੀ ਤਿੰਨ ਸੂਬਿਆਂ 'ਚ ਆਪਣੇ ਬਲ 'ਤੇ ਸਰਕਾਰ ਹੈ, 3-4 ਸੂਬਿਆਂ 'ਚ ਉਹ ਗਠਜੋੜ ਸਰਕਾਰ ਦਾ ਹਿੱਸਾ ਹੈ। ਅਸੀਂ ਘੱਟੋ-ਘੱਟ 10 ਸੂਬਿਆਂ ਵਿਚ ਮੁੱਖ ਵਿਰੋਧੀ ਪਾਰਟੀ ਹਾਂ। ਸ਼ਕੀਲ ਨੇ ਕਿਹਾ ਕਿ ਕਾਂਗਰਸ ਦਾ ਹਰ ਨੇਤਾ ਅਤੇ ਵਰਕਰ ਚਾਹੁੰਦਾ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਨ ਅਤੇ ਪ੍ਰਧਾਨ ਮੰਤਰੀ ਬਣਨ। ਯੂ. ਪੀ. ਏ. ਸਰਕਾਰ 'ਚ ਮੰਤਰੀ ਰਹੇ ਸ਼ਕੀਲ ਅਹਿਮਦ ਨੇ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦਾ ਪ੍ਰਧਾਨ ਮੰਤਰੀ ਹੋਵੇਗਾ। ਪਰ ਜੇਕਰ ਕਾਂਗਰਸ ਅਤੇ ਵਿਰੋਧੀ ਧਿਰ ਦੀ ਸਰਕਾਰ ਬਣਦੀ ਹੈ ਤਾਂ ਕਾਂਗਰਸ ਨੂੰ ਅਗਵਾਈ ਕਰਨੀ ਚਾਹੀਦੀ ਹੈ ਅਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਹੋਣਗੇ। ਇਹ ਦੇਸ਼ ਅਤੇ ਕਾਂਗਰਸੀਆਂ ਦੀ ਭਾਵਨਾ ਹੈ।
ਵਿਰੋਧੀ ਧਿਰ ਦੀ ਇਕਜੁੱਟਤਾ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ 21 ਫਰਵਰੀ ਨੂੰ ਨਗਾਲੈਂਡ 'ਚ ਕਿਹਾ ਸੀ ਕਿ ਅਗਲੇ ਸਾਲ ਕੇਂਦਰ 'ਚ ਕਾਂਗਰਸ ਦੀ ਅਗਵਾਈ ਵਾਲੀ ਗਠਜੋੜ ਦੀ ਸਰਕਾਰ ਬਣੇਗੀ। ਹਾਲਾਂਕਿ ਇਸ ਦੇ ਅਗਲੇ ਹੀ ਦਿਨ ਉਨ੍ਹਾਂ ਕਿਹਾ ਸੀ ਕਿ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਈ ਜਾਵੇਗੀ।
ਹਰਿਆਣਾ ਦੇ CM ਖੱਟੜ ਨੇ ਪੇਸ਼ ਕੀਤਾ ਬਜਟ, ਨਹੀਂ ਲਗਾਇਆ ਜਾਵੇਗਾ ਕੋਈ ਨਵਾਂ ਟੈਕਸ
NEXT STORY