ਨੈਸ਼ਨਲ ਡੈਸਕ : ਅਮਰੀਕਾ ਵੱਲੋਂ H-1B ਵੀਜ਼ਾ 'ਤੇ ਇੱਕ ਲੱਖ ਡਾਲਰ (88 ਲੱਖ ਰੁਪਏ) ਦੀ ਫੀਸ ਲਗਾਏ ਜਾਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਭਾਰਤ ਕੋਲ "ਕਮਜ਼ੋਰ ਪ੍ਰਧਾਨ ਮੰਤਰੀ" ਹੈ। ਉਨ੍ਹਾਂ ਨੇ ਜੁਲਾਈ 2017 'ਚ 'X' (ਉਸ ਸਮੇਂ ਟਵਿੱਟਰ) 'ਤੇ ਕੀਤੀ ਇੱਕ ਪੋਸਟ ਸਾਂਝੀ ਕਰ ਕੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਿਆ ਸੀ।
ਉਸ ਪੋਸਟ ਵਿੱਚ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਮੋਦੀ 'ਤੇ "ਕਮਜ਼ੋਰ ਪ੍ਰਧਾਨ ਮੰਤਰੀ" ਹੋਣ ਦਾ ਵੀ ਦੋਸ਼ ਲਗਾਇਆ ਸੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ, "ਮੈਂ ਇਸਨੂੰ ਦੁਹਰਾਉਂਦਾ ਹਾਂ, ਭਾਰਤ ਦਾ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਹੈ।" ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕੁਝ ਗੈਰ-ਪ੍ਰਵਾਸੀ ਕਾਮਿਆਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ। ਇਸ ਫੈਸਲੇ ਦੇ ਤਹਿਤ ਉਨ੍ਹਾਂ ਕਾਮਿਆਂ ਲਈ ਅਮਰੀਕਾ ਵਿੱਚ ਦਾਖਲੇ 'ਤੇ ਪਾਬੰਦੀ ਹੋਵੇਗੀ, ਜਿਨ੍ਹਾਂ ਦੀ H1B ਅਰਜ਼ੀ ਦੇ ਨਾਲ 100,000 ਅਮਰੀਕੀ ਡਾਲਰ ਦੀ ਅਦਾਇਗੀ ਨਹੀਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੂਗਲ 'ਚ ਕੰਮ ਕਰਦੇ ਭਾਰਤੀ ਨੌਜਵਾਨ ਨੂੰ ਰੂਮਮੇਟ ਕਰਦੇ ਸੀ ਪਰੇਸ਼ਾਨ ! ਪੁਲਸ ਨੇ ਉਸੇ ਨੂੰ ਮਾਰ'ਤੀਆਂ ਗੋਲ਼ੀਆਂ
NEXT STORY