ਹਿੰਗੋਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਹਥਿਆਰਬੰਦ ਬਲਾਂ ਲਈ 'ਅਗਨੀਪਥ' ਭਰਤੀ ਯੋਜਨਾ, ਨੋਟਬੰਦੀ ਅਤੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਨੀਤੀਆਂ ਦਾ ਉਦੇਸ਼ ਲੋਕਾਂ 'ਚ ਡਰ ਪੈਦਾ ਕਰਨਾ ਹੈ। ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦੇ 68ਵੇਂ ਦਿਨ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ 'ਮੇਡ ਇਨ ਚਾਈਨਾ' ਉਤਪਾਦ ਚਾਹੁੰਦੇ ਹਨ ਕਿਉਂਕਿ ਇਸ ਨਾਲ ਦੇਸ਼ ਦੇ 'ਦੋ-ਤਿੰਨ ਅਰਬਪਤੀਆਂ' ਨੂੰ ਫਾਇਦਾ ਹੋਵੇਗਾ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਨਰਿੰਦਰ ਮੋਦੀ ਕੀ ਕਰ ਰਹੇ ਹਨ? ਉਹ (ਭਾਜਪਾ) ਡਰ, ਹਿੰਸਾ ਅਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚਾਹੇ ਨੋਟਬੰਦੀ ਹੋਵੇ, ਅਗਨੀਵੀਰ ਹੋਵੇ, ਜੀ.ਐੱਸ.ਟੀ ਹੋਵੇ ਉਸ ਦੀਆਂ ਸਾਰੀਆਂ ਨੀਤੀਆਂ ਲੋਕਾਂ ਵਿੱਚ ਡਰ ਪੈਦਾ ਕਰਦੀਆਂ ਰਹੀਆਂ ਹਨ। ਜਿਹੜਾ ਡਰਦਾ ਹੈ, ਉਸ ਦੇ ਦਿਲ ਵਿੱਚ ਨਫ਼ਰਤ ਹੁੰਦੀ ਹੈ, ਜੋ ਸਮਾਜ ਦੀ ਵੰਡ ਦਾ ਕਾਰਨ ਬਣਦੀ ਹੈ ਤੇ ਫਿਰ ਕਹਿੰਦੇ ਹਨ ਕਿ ਉਹ ਦੇਸ਼ ਭਗਤ ਹਨ।
ਇਹ ਵੀ ਪੜ੍ਹੋ : ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਏਅਰਪੋਰਟ 'ਤੇ ਯਾਤਰੀ ਤੋਂ ਲੱਖਾਂ ਦਾ ਸੋਨਾ ਜ਼ਬਤ
ਰਾਸ਼ਟਰੀ ਸਵੈਮਸੇਕ ਸੰਘ (ਆਰ.ਐੱਸ.ਐੱਸ.) 'ਤੇ ਨਿਸ਼ਾਨਾ ਸਾਧਦੇ ਹੋਏ ਗਾਂਧੀ ਨੇ ਦੋਸ਼ ਲਾਇਆ, 'ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕਰਨਾ ਦੇਸ਼ ਭਗਤੀ ਹੈ, ਗਲਤ ਜੀ.ਐੱਸ.ਟੀ ਲਾਗੂ ਕਰਨਾ ਦੇਸ਼ਭਗਤੀ ਹੈ, ਦੇਸ਼ 'ਚ ਨਫਰਤ ਫੈਲਾਉਣਾ ਦੇਸ਼ਭਗਤੀ ਹੈ, ਤਿੰਨ ਖੇਤੀ ਕਾਨੂੰਨ (ਜੋ ਬਾਅਦ 'ਚ ਰੱਦ ਹੋਏ) ਲਿਆਉਣਾ ਹੈ ਦੇਸ਼ ਭਗਤੀ ਹੈ, ਬੇਰੁਜ਼ਗਾਰੀ ਦੇਸ਼ ਭਗਤੀ ਹੈ ਅਤੇ ਮਹਿੰਗਾਈ ਦੇਸ਼ ਭਗਤੀ ਹੈ। ਇਹ ਭਾਰਤ ਦੀ ਦੇਸ਼ ਭਗਤੀ ਨਹੀਂ ਹੈ। ਇਹ ਆਰ.ਐੱਸ.ਐੱਸ ਦੀ ਦੇਸ਼ ਭਗਤੀ ਹੈ। ਇਸ ਤੋਂ ਪਹਿਲਾਂ ਦਿਨ 'ਚ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਜੈਅੰਤੀ ਮੌਕੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਕਿਤਾਬ 'ਡਿਸਕਵਰੀ ਆਫ ਇੰਡੀਆ' ਦੀਆਂ 600 ਕਾਪੀਆਂ ਯਾਤਰਾ 'ਚ ਹਿੱਸਾ ਲੈਣ ਵਾਲਿਆਂ ਨੂੰ ਵੰਡੀਆਂ ਗਈਆਂ।
ਇਹ ਵੀ ਪੜ੍ਹੋ : DRI ਵਿਭਾਗ ਦੀ ਵੱਡੀ ਕਾਰਵਾਈ, ਏਅਰਪੋਰਟ ਤੋਂ ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ ਕੀਤੀ ਜ਼ਬਤ
ਮਹਾਰਾਸ਼ਟਰ 'ਚ 'ਭਾਰਤ ਜੋੜੋ ਯਾਤਰਾ' ਨੂੰ ਇਕ ਦਿਨ ਦਾ ਆਰਾਮ ਦਿੱਤਾ ਗਿਆ। ਸੋਮਵਾਰ ਨੂੰ ਇਹ ਯਾਤਰਾ ਹਿੰਗੋਲੀ ਦੇ ਕਲਾਮਨੁਰੀ ਤੋਂ ਵਾਸ਼ਿਮ ਵੱਲ ਰਵਾਨਾ ਹੋਈ। ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਅੱਜ 'ਭਾਰਤ ਜੋੜੋ ਯਾਤਰਾ' ਦਾ 68ਵਾਂ ਦਿਨ ਅਤੇ ਨਹਿਰੂ ਦੀ 133ਵੀਂ ਜੈਅੰਤੀ ਹੈ। ਅਸੀਂ ਹਿੰਗੋਲੀ ਜ਼ਿਲ੍ਹੇ 'ਚ ਹਾਂ ਅਤੇ ਸੰਜੋਗ ਨਾਲ ਉਨ੍ਹਾਂ (ਨਹਿਰੂ) 'ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਨਾਲ-ਨਾਲ ਮਰਾਠੀ ਵਿਚ ਛਪੀ ਕਿਤਾਬ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਵਿਗਾੜਨ ਵਾਲੇ ਵਿਗਾੜਦੇ ਰਹਿਣਗੇ, ਬਦਨਾਮ ਕਰਦੇ ਰਹਿਣਗੇ ਪਰ ਨਹਿਰੂ ਹਮੇਸ਼ਾ ਪ੍ਰੇਰਨਾ ਦਿੰਦੇ ਰਹੇ ਅਤੇ 2014 ਤੋਂ ਬਾਅਦ ਉਨ੍ਹਾਂ ਦੀ ਸਾਰਥਕਤਾ ਵਧੀ ਹੈ। ਨਹਿਰੂ ਦੇ ਪ੍ਰਤੀਕ 'ਭਾਰਤ ਦੀ ਖੋਜ' ਦੀਆਂ 600 ਕਾਪੀਆਂ ਅੱਜ ਯਾਤਰੀਆਂ ਨੂੰ ਵੰਡੀਆਂ ਜਾਣਗੀਆਂ। ਉਨ੍ਹਾਂ ਨੂੰ ਇੱਕ ਵਲੰਟੀਅਰ ਲੈ ਕੇ ਆਇਆ ਸੀ, ਜਿਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਉਨ੍ਹਾਂ ਦਾ ਇੰਤਜ਼ਾਮ ਕੀਤਾ ਅਤੇ ਦਿੱਲੀ ਤੋਂ 23 ਘੰਟੇ ਦਾ ਸਫ਼ਰ ਪੂਰਾ ਕਰਕੇ ਇੱਥੇ ਆਏ।
ਇਹ ਵੀ ਪੜ੍ਹੋ : ਮਿਜ਼ੋਰਮ 'ਚ ਪੱਥਰ ਦੀ ਖਾਨ ਡਿੱਗੀ, 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
'ਭਾਰਤ ਜੋੜੋ ਯਾਤਰਾ' 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ ਹੁਣ ਤੱਕ ਛੇ ਰਾਜਾਂ ਦੇ 28 ਜ਼ਿਲ੍ਹਿਆਂ ਵਿੱਚੋਂ ਲੰਘ ਚੁੱਕੀ ਹੈ। ਇਹ ਯਾਤਰਾ 20 ਨਵੰਬਰ ਨੂੰ ਮੱਧ ਪ੍ਰਦੇਸ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਮਹਾਰਾਸ਼ਟਰ ਦੇ ਪੰਜ ਜ਼ਿਲ੍ਹਿਆਂ ਦੇ ਲੋਕਾਂ ਨੂੰ ਮਿਲ ਕੇ 382 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਯਾਤਰਾ ਲਗਭਗ 150 ਦਿਨਾਂ ਵਿੱਚ 3,570 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਮਾਪਤ ਹੋਣ ਤੋਂ ਪਹਿਲਾਂ 12 ਸੂਬਿਆਂ ਵਿੱਚੋਂ ਲੰਘੇਗੀ।
ਗੁਜਰਾਤ: ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ, ਇਹ ਆਗੂ ਹੋਵੇਗਾ ਭਾਜਪਾ ਦਾ ਅਗਲਾ CM
NEXT STORY