ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸੋਨੀਆ ਗਾਂਧੀ ਦੇ 10 ਜਨ ਪੱਥ ਰੋਡ ਸਥਿਤ ਬੰਗਲੇ ਕੋਲ ਦੋ-ਪਹੀਆ ਵਾਹਨ ਤੋਂ ਹੇਠਾਂ ਡਿੱਗੇ ਇਕ ਸ਼ਖ਼ਸ ਦੀ ਮਮਦ ਲਈ ਆਪਣਾ ਕਾਫ਼ਿਲਾ ਰੋਕ ਦਿੱਤਾ। ਘਟਨਾ ਨਾਲ ਸਬੰਧਤ ਇਕ ਵੀਡੀਓ ਵਿਚ ਰਾਹੁਲ ਗਾਂਧੀ ਆਪਣੇ ਕਾਫ਼ਿਲੇ ਨਾਲ ਇਕ ਅਣਪਛਾਤੇ ਵਿਅਕਤੀ ਵੱਲ ਜਾਂਦੇ ਵਿਖਾਈ ਦਿੰਦੇ ਹਨ, ਜਿਸ ਦਾ ਦੋ-ਪਹੀਆ ਵਾਹਨ ਸੜਕ 'ਤੇ ਉਸ ਕੋਲ ਖੜ੍ਹਾ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ VVIP ਦੀ ਆਮਦ ਕਾਰਨ ਸੜਕ 'ਤੇ ਕੁਝ ਦੇਰ ਲਈ ਆਵਾਜਾਈ ਰੁੱਕ ਗਿਆ ਸੀ ਅਤੇ ਇਕ ਕਾਰ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਆਪਣੇ ਦੋ-ਪਹੀਆ ਵਾਹਨ ਤੋਂ ਡਿੱਗ ਗਿਆ।
ਵੀਡੀਓ ਵਿਚ ਰਾਹੁਲ ਗਾਂਧੀ ਨੂੰ ਡਿਊਟੀ 'ਤੇ ਤਾਇਨਾਤ ਸੁਰੱਖਿਆ ਕਰਮੀਆਂ ਨਾਲ ਵਾਹਨ ਚੁੱਕਣ ਵਿਚ ਮਦਦ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਬਾਅਦ ਵਿਚ ਰਾਹੁਲ ਨੇ ਉਸ ਵਿਅਕਤੀ ਨਾਲ ਹੱਥ ਮਿਲਾਇਆ ਅਤੇ ਫਿਰ ਉਹ ਉੱਥੋਂ ਚੱਲੇ ਗਏ।
ਰਾਹੁਲ ਨੇ ਸੰਸਦ 'ਚ ਕੀਤੀ 'Flying Kiss', ਸਮ੍ਰਿਤੀ ਈਰਾਨੀ ਸਣੇ ਕਈ ਮਹਿਲਾ ਮੈਂਬਰਾਂ ਨੇ ਸਪੀਕਰ ਨੂੰ ਕੀਤੀ ਸ਼ਿਕਾਇਤ
NEXT STORY