ਸੂਰਤ— ਸੂਰਤ ਦੀ ਇਕ ਅਦਾਲਤ ਨੇ ਗੁਜਰਾਤ ਦੇ ਇਕ ਵਿਧਾਇਕ ਵਲੋਂ ਦਾਇਰ ਅਪਰਾਧਕ ਮਾਣਹਾਨੀ ਮਾਮਲੇ 'ਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਨਿੱਜੀ ਹਾਜ਼ਰੀ ਤੋਂ ਮੰਗਲਵਾਰ ਨੂੰ ਛੋਟ ਦੇ ਦਿੱਤੀ। ਵਿਧਾਇਕ ਨੇ ਗਾਂਧੀ ਦੀ 'ਮੋਦੀ ਉਪਨਾਮ' ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਇਹ ਮਾਮਲਾ ਦਾਇਰ ਕੀਤਾ ਹੈ। ਕੋਰਟ ਨੇ ਇਸ ਮਾਮਲੇ 'ਚ ਅੱਗੇ ਦੀ ਸੁਣਵਾਈ ਲਈ 10 ਅਕਤੂਬਰ ਦੀ ਤਾਰੀਕ ਤੈਅ ਕੀਤੀ। ਮੁੱਖ ਨਿਆਇਕ ਮੈਜਿਸਟਰੇਟ ਬੀ.ਐੱਚ. ਕਪਾਡੀਆ ਦੀ ਅਦਾਲਤ ਨੇ ਪਿਛਲੇ ਹਫਤੇ ਰਾਹੁਲ ਨੂੰ ਸੰਮਨ ਭੇਜਿਆ ਸੀ। ਕੋਰਟ ਨੇ ਇਸ ਨਤੀਜੇ 'ਤੇ ਪਹੁੰਚਦੇ ਹੋਏ ਸੰਮਨ ਭੇਜਿਆ ਕਿ ਉਨ੍ਹਾਂ ਵਿਰੁੱਧ ਪਹਿਲੀ ਨਜ਼ਰ 'ਚ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 500 ਦੇ ਅਧੀਨ ਅਪਰਾਧਕ ਮਾਣਹਾਨੀ ਦਾ ਮਾਮਲਾ ਬਣਦਾ ਹੈ। ਮੰਗਲਵਾਰ ਨੂੰ ਜਦੋਂ ਇਹ ਮਾਮਲਾ ਸੁਣਵਾਈ ਲਈ ਰੱਖਿਆ ਗਿਆ ਤਾਂ ਰਾਹੁਲ ਦੇ ਵਕੀਲ ਕਿਰੀਟ ਪਾਨਵਾਲਾ ਨੇ ਨਿੱਜੀ ਛੋਟ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੁਵਕਿਲ ਨੂੰ ਕੁਝ ਦਿਨ ਪਹਿਲਾਂ ਹੀ ਸੰਮਨ ਮਿਲਿਆ ਹੈ ਅਤੇ ਉਨ੍ਹਾਂ ਲਈ ਪਹਿਲਾਂ ਤੋਂ ਤੈਅ ਵਚਨਬੱਧਤਾਵਾਂ ਕਾਰਨ ਇੰਨੇ ਘੱਟ ਸਮੇਂ 'ਚ ਨਿੱਜੀ ਰੂਪ ਨਾਲ ਪੇਸ਼ ਹੋਣ 'ਚ ਪਰੇਸ਼ਾਨੀ ਹੈ। ਇਸ ਤੋਂ ਬਾਅਦ ਕੋਰਟ ਨੇ ਰਾਹੁਲ ਨੂੰ ਨਿੱਜੀ ਹਾਜ਼ਰੀ ਤੋਂ ਛੋਟ ਦੇ ਦਿੱਤੀ ਅਤੇ ਅਗਲੀ ਸੁਣਵਾਈ ਲਈ 10 ਅਕਤੂਬਰ ਦੀ ਤਾਰੀਕ ਤੈਅ ਕੀਤੀ।
ਇਸ ਤੋਂ ਪਹਿਲਾਂ ਕੋਰਟ ਨੇ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਦੀ 16 ਅਪ੍ਰੈਲ ਨੂੰ ਦਾਇਰ ਸ਼ਿਕਾਇਤ 'ਤੇ ਰਾਹੁਲ ਨੂੰ ਅਪਰਾਧਕ ਮਾਣਹਾਨੀ ਨਾਲ ਸੰਬੰਧਤ ਭਾਰਤੀ ਸਜ਼ਾ ਦੀਆਂ ਧਾਰਾਵਾਂ 499 ਅਤੇ 500 ਦੇ ਅਧੀਨ ਸੰਮਨ ਜਾਰੀ ਕੀਤਾ ਸੀ। ਸੂਰਤ ਪੱਛਮੀ ਸੀਟ ਤੋਂ ਵਿਧਾਇਕ ਨੇ ਆਪਣੀ ਸ਼ਿਕਾਇਤ 'ਚ ਦਾਅਵਾ ਕੀਤਾ ਕਿ ਰਾਹੁਲ ਨੇ ਇਹ ਟਿੱਪਣੀ ਕਰ ਕੇ ਪੂਰੇ ਮੋਦੀ ਭਾਈਚਾਰੇ ਨੂੰ ਬਦਨਾਮ ਕੀਤਾ ਹੈ ਕਿ 'ਸਾਰੇ ਚੋਰਾਂ ਦੇ ਉਪਨਾਮ ਮੋਦੀ ਹੀ ਕਿਉਂ ਹਨ।'' ਵਿਧਾਇਕ ਨੇ 13 ਅਪ੍ਰੈਲ ਨੂੰ ਕਰਨਾਟਕ ਦੇ ਕੋਲਾਰ ਦੀ ਇਕ ਚੋਣਾਵੀ ਰੈਲੀ ਦਾ ਜ਼ਿਕਰ ਕੀਤਾ, ਜਿੱਥੇ ਰਾਹੁਲ ਨੇ ਸਵਾਲ ਕੀਤਾ ਸੀ,''ਨੀਰਵ ਮੋਦੀ, ਲਲਿਤ ਮੋਦੀ, ਨਰਿੰਦਰ ਮੋਦੀ ਇਨ੍ਹਾਂ ਸਾਰਿਆਂ ਦਾ ਉਪਨਾਮ ਮੋਦੀ ਹੀ ਕਿਵੇਂ ਹੈ? ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉਂ ਹਨ?'' ਪਿਛਲੇ ਹਫ਼ਤੇ, ਰਾਹੁਲ ਇਕ ਹੋਰ ਅਪਰਾਧਕ ਮਾਣਹਾਨੀ ਮਾਮਲੇ 'ਚ ਜਾਰੀ ਸੰਮਨ 'ਤੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਪੇਸ਼ ਹੋਏ ਸਨ। ਇਹ ਮਾਮਲਾ ਅਹਿਮਦਾਬਾਦ ਜ਼ਿਲਾ ਸਰਕਾਰੀ ਬੈਂਕ ਅਤੇ ਇਸ ਦੇ ਚੇਅਰਮੈਨ ਅਜੇ ਪਟੇਲ ਨੇ ਬੈਂਕ ਨੂੰ ਕਥਿਤ ਤੌਰ 'ਤੇ ਬਦਨਾਮ ਕਰਨ ਵਾਲੇ ਰਾਹੁਲ ਦੇ ਟਵੀਟ ਨੂੰ ਲੈ ਕੇ ਦਾਇਰ ਕੀਤਾ ਸੀ। ਅਹਿਮਦਾਬਾਦ ਦੇ ਹੀ ਇਕ ਹੋਰ ਮਾਣਹਾਨੀ ਮਾਮਲੇ 'ਚ, ਮੈਟਰੋਪੋਲਿਟਨ ਅਦਾਲਤ ਨੇ ਪਿਛਲੇ ਹਫਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ 'ਕਤਲ ਦਾ ਦੋਸ਼ੀ' ਦੱਸਣ 'ਤੇ ਰਾਹੁਲ ਗਾਂਧੀ ਨੂੰ ਫਿਰ ਤੋਂ ਸੰਮਨ ਜਾਰੀ ਕੀਤਾ ਸੀ।
ਕਸ਼ਮੀਰੀ ਪੰਡਤਾਂ ਨੂੰ ਲੈ ਕੇ ਗਿਲਾਨੀ ਦਾ ਬਿਆਨ ਸਵਾਗਤ ਯੋਗ : ਮਹਿਬੂਬਾ
NEXT STORY