ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਵਿਰੁੱਧ ਲਗਾਤਾਰ ਹਮਲਾਵਰ ਰੁੱਖ ਅਪਣਾਇਆ ਹੋਇਆ। ਰਾਹੁਲ ਨੇ ਹੁਣ ਕੇਂਦਰ ਦੀ ਅਭਿਲਾਸ਼ੀ ਕੌਸ਼ਲ ਵਿਕਾਸ ਯੋਜਨਾ ਨੂੰ ਲੈ ਕੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਇਸ ਯੋਜਨਾ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜਿਸ 'ਚ ਲਿਖਿਆ ਹੈ,''ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਯਾਨੀ ਜੁਮਲੇ ਦੇਣ 'ਚ ਪੀ.ਐੱਮ. ਦਾ ਕੌਸ਼ਲ। ਵਿਕਾਸ ਦੇ ਨਾਮ 'ਤੇ ਧੋਖਾ ਅਤੇ ਸਰਕਾਰ ਦਾ 'ਰੁਜ਼ਗਾਰ ਮਿਟਾਓ' ਪ੍ਰਾਜੈਕਟ।''
ਰਾਹੁਲ ਨੇ ਆਪਣੇ ਟਵੀਟ ਨਾਲ ਇਕ ਖ਼ਬਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨੇ ਪਿਛਲੇ 6 ਸਾਲਾਂ 'ਚ 50 ਫੀਸਦੀ ਤੋਂ ਘੱਟ ਨੌਜਵਾਨਾਂ ਨੂੰ ਨੌਕਰੀ ਦਿੱਤੀ। ਦੱਸਣਯੋਗ ਹੈ ਕਿ ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਲੈ ਕੇ ਰਾਹੁਲ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਇਸ ਮਾਮਲੇ 'ਤੇ ਟਵੀਟ ਕਰਦੇ ਹੋਏ ਚੀਨ ਮਾਮਲੇ 'ਚ ਸਰਕਾਰ ਦੇ ਰੁਖ 'ਤੇ ਸਵਾਲ ਖੜ੍ਹੇ ਕੀਤੇ। ਕਾਂਗਰਸ ਨੇਤਾ ਨੇ ਆਪਣੇ ਟਵੀਟ 'ਚ ਲਿਖਿਆ ਸੀ,''ਮਿਸਟਰ ਮੋਦੀ ਅਤੇ ਉਨ੍ਹਾਂ ਦੇ ਚਹੇਤਿਆਂ ਨੇ ਹਜ਼ਾਰਾਂ ਕਿਲੋਮੀਟਰ ਭਾਰਤੀ ਜ਼ਮੀਨ ਚੀਨ ਨੂੰ ਸੌਂਪ ਦਿੱਤੀ। ਅਸੀਂ ਇਸ ਨੂੰ ਕਦੋਂ ਵਾਪਸ ਲੈਣ ਜਾ ਰਹੇ ਹਾਂ?''
ਇਹ ਵੀ ਪੜ੍ਹੋ : ਦਿੱਲੀ ’ਚ 9 ਸਾਲਾ ਬੱਚੀ ਨਾਲ ਦਰਿੰਦਗੀ, ਪੀੜਤ ਪਰਿਵਾਰ ਨੂੰ ਮਿਲਣ ਮਗਰੋਂ ਰਾਹੁਲ ਬੋਲੇ- ਮੈਂ ਉਨ੍ਹਾਂ ਨਾਲ ਹਾਂ
ਕਸ਼ਮੀਰੀ ਕਲਾਕਾਰ 'ਪੇਪਰ ਮਾਚੇ' ਤਕਨੀਕ ਨਾਲ ਬਣਾ ਰਿਹੈ ਸ਼੍ਰੀਨਗਰ ਦਾ ਨਕਸ਼ਾ, ਸੰਸਦ 'ਚ ਪ੍ਰਦਰਸ਼ਿਤ ਕਰਨ ਦੀ ਇੱਛਾ
NEXT STORY