ਸਾਗਰ(ਮੱਧ ਪ੍ਰਦੇਸ਼)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੇ ਦੌਰੇ 'ਤੇ ਹਨ। ਰਾਹੁਲ ਨੇ ਸਾਹਰ ਤੋਂ ਆਪਣੀ ਚੁਣਾਵੀ ਸਭਾ ਦੀ ਸ਼ੁਰੂਆਤ ਕੀਤੀ। ਇਸ ਵਿਚ ਉਨ੍ਹਾਂ ਨੇ ਰੈਲੀ ਵਿਧਾਨ ਸਭਾ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੰਦੀ। ਰਾਹੁਲ ਗਾਂਧੀ ਨੇ ਸ਼ਿਵਰਾਜ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਪ੍ਰਦੇਸ਼ 'ਚ ਕਿਸਾਨਾਂ ਦੀ ਕਰਜ਼ਮੁਆਫੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ 11 ਦਿਨ ਨਹੀਂ ਲਗਣਗੇ ਦੱਸ ਦਿਨਾਂ 'ਚ ਹੀ ਕਰਜ਼ਾ ਮੁਆਫ ਹੋ ਜਾਵੇਗਾ। ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸ਼ਿਵਰਾਜ ਸਰਕਾਰ 'ਚ ਜੰਮ ਕੇ ਹਮਲਾ ਬੋਲਿਆ ਹੈ।
ਰਾਹੁਲ ਨੇ ਕਿਹਾ ਹੈ ਕਿ...
- ਪੰਜਾਬ ਅਤੇ ਕਰਨਾਟਕ 'ਚ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਤਾਂ ਉਹ ਉਨ੍ਹਾਂ ਦਾ ਹੱਕ ਸੀ। ਜੋ ਤੁਹਾਡਾ ਹੈ ਉਹ ਕਾਂਗਰਸ ਪਾਰਟੀ ਤੁਹਾਨੂੰ ਵਾਪਸ ਦੇਣਾ ਚਾਹੁੰਦੀ ਹੈ।
- ਅਸੀਂ ਕਿਸੇ ਵੀ ਉਦਯੋਗਪਤੀਆਂ ਨੂੰ ਤੁਹਾਡਾ ਪੈਸਾ ਨਹੀਂ ਦੇਣਾ ਚਾਹੁੰਦੇ ਹਾਂ।
- ਜੇਕਰ 15-20 ਉਦਯੋਗਪਤੀਆਂ ਦਾ ਅਰਬਾਂ ਰੁਪਇਆ ਮੁਆਫ ਹੋ ਸਕਦਾ ਹੈ ਤਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਦਾ ਵੀ ਕਰਜ਼ਾ ਮੁਆਫ ਹੋ ਸਕਦਾ ਹੈ।
- ਹਾਈ ਕੁਆਲਿਟੀ ਦੇ ਸਰਕਾਰੀ ਹਸਪਤਾਲ, ਕਾਲਜ, ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਤੁਹਾਡੇ ਭਵਿੱਖ ਲਈ ਲਿਆਵਾਂਗੇ।
- ਅਸੀਂ ਮਨਰੇਗਾ ਦੇ ਦਿੱਤਾ। ਸੂਚਨਾ ਦਾ ਅਧਿਕਾਰ ਦਿੱਤਾ ਪਰ ਮੋਦੀ ਜੀ ਨੇ ਖਤਮ ਕਰ ਦਿੱਤਾ।
- ਚੋਣਾਂ ਤੋਂ ਬਾਅਦ ਤੁਸੀਂ ਦੇਖ ਲੇਣਾ 10 ਦਿਨਾਂ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਗਾਰੰਟੀ ਦੇ ਰਿਹਾ ਹਾਂ।
- ਜੇਕਰ ਕਿਸੇ ਕਾਂਗਰਸ ਪਾਰਟੀ ਦਾ ਮੁਖ ਮੰਤਰੀ 10 ਦਿਨ 'ਚ ਮੁਆਫ ਨਹੀਂ ਕਰੇਗਾ ਤਾਂ ਦੂਜਾ ਚੀਫ ਮਿਨਿਸਟਰ ਕਰਜ਼ਾ ਮੁਆਫ ਕਰੇਗਾ।
- ਮੈਂ ਝੂਠੇ ਵਾਅਦੇ ਨਹੀਂ ਕਰਦਾ ਹਾਂ ਮੋਦੀ ਜੀ ਜਿੱਥੇ ਵੀ ਜਾਂਦੇ ਹਨ ਝੂਠੇ ਵਾਅਦੇ ਕਰ ਜਾਂਦੇ ਹਨ।
ਸ਼ਿਵਰਾਜ 'ਤੇ ਵੀ ਸਾਧਿਆ ਨਿਸ਼ਾਨਾ...
- 29 ਹਜ਼ਾਰ ਬੱਚੇ ਪਿਛਲੇ ਦੋ ਸਾਲਾਂ 'ਚ ਭੁੱਖ ਨਾਲ ਮਰ ਗਏ। ਦੋ ਲੱਖ 21 ਹਜ਼ਾਰ ਮਲੇਰੀਆ ਦੇ ਕੇਸ, 8 ਹਜ਼ਾਰ ਡੇਂਗੂ, 5 ਚਿਕਨਗੂਨੀਆ ਦੇ ਕੇਸ। ਇਹ ਕਿਸ ਦੀ ਦੇਣ ਹੈ। ਪੂਰਾ ਦਾ ਪੂਰਾ ਸਿਸਟਮ ਪ੍ਰਾਈਵੇਟ ਲੋਕਾਂ ਦੇ ਹੱਥਾਂ 'ਚ ਕਰ ਲਿਆ ਹੈ।
- ਜਨਤਾ ਲਈ ਕੁਝ ਨਹੀਂ ਕਰਦੀ ਮੱਧ ਪ੍ਰਦੇਸ਼ ਦੀ ਸਰਕਾਰ। ਉਦਯੋਗਪਤੀਆਂ ਦੀ ਜੇਬ 'ਚ ਕਰੋੜਾਂ ਰੁਪਏ ਪਾ ਦਿੰਦੀ ਹੈ।
- ਜਿੰਨੇ ਵੀ ਕਾਂਟਰੈਕਟ ਦਿੱਤੇ ਜੰਦੇ ਹਨ ਸ਼ਿਵਰਾਜ ਸਿੰਘ ਦੇ ਪਰਿਵਾਰ ਤੇ ਮਿੱਤਰਾਂ ਨੂੰ ਦਿੱਤੇ ਜਾਂਦੇ ਹਨ। ਉਹ ਕਿਸੇ ਵੀ ਕਾਨੂੰਨ ਨੂੰ ਤੋੜ ਸਕਦੇ ਹਨ। ਸਿੱਖਿਆ ਦੇ ਸਿਸਟਮ ਨੂੰ ਪੈਸਿਆਂ ਲਈ ਖਤਮ ਕਰ ਸਕਦੇ ਹਨ।
- ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ 75 ਲੱਖ ਨੌਜਵਾਨ ਬੇਰੁਜ਼ਗਾਰ ਹਨ। ਦੋ ਸਾਲ 'ਚ ਇਸ ਦਾ ਗ੍ਰਾਫ ਬਹੁਤ ਤੇਜ਼ੀ ਨਾਲ ਵਧਿਆ ਹੈ। ਮੱਧ ਪ੍ਰਦੇਸ਼ ਦੇ ਮੁਖ ਮੰਤਰੀ ਨੌਜਵਾਨਾਂ ਲਈ ਇਹ ਕੁਝ ਨਹੀਂ ਕਰ ਰਹੇ ਹਨ।
- ਰਾਹੁਲ ਨੇ ਕਿਹਾ ਕਿ 24 ਘੰਟਿਆਂ 'ਚ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਮਿਲਦੀ ਹੈ ਜਦਕਿ ਸਾਡੇ ਦੇਸ਼ 'ਚ ਸਾਢੇ ਤਿੰਨ ਸੋ ਲੋਕਾਂ ਨੂੰ। ਸ਼ਿਵਰਾਜ ਨੇ ਇਕ ਵੀ ਵਿਅਕਤੀ ਨੂੰ ਨੌਕਰੀ ਨਹੀਂ ਦਿੱਤੀ। ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਪ੍ਰਦੇਸ਼ ਦੇ ਖਾਲੀ ਅਹੁਦਿਆਂ 'ਤੇ ਭਰਨ ਦਾ ਕੰਮ ਕਰਾਂਗੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਵਾਂਗੇ।
- ਰਾਹੁਲ ਨੇ ਕਿਹਾ ਕਿ ਸ਼ਿਵਰਾਜ ਸਿੰਘ ਨੇ ਪ੍ਰਦੇਸ਼ ਦੀ ਵਿਵਸਥਾ ਅਤੇ ਸਿੱਖਿਆ ਵਿਵਸਥਾ ਨੂੰ ਬਰਾਬਦ ਕਰ ਦੇ ਰੱਖ ਦਿੱਤਾ ਹੈ। ਸਿੱਖਿਆ ਦੀ ਹਾਲਤ ਇਸ ਤਰ੍ਹਾਂ ਨਾਲ ਕਰ ਦਿੱਤੀ ਹੈ ਕਿ ਮੱਧ ਪ੍ਰਦੇਸ਼ 'ਚ ਜੋ ਚੀਟਿੰਗ ਨਹੀਂ ਕਰ ਸਕਦਾ ਹੈ ਉਹ ਪਾਸ ਨਹੀਂ ਹੋ ਸਕਦਾ।
ਰਾਫੇਲ, ਨੋਟਬੰਦੀ ਨੂੰ ਲੈ ਕੇ ਮੋਦੀ 'ਤੇ ਹਮਲਾ....
- ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਕਹਿੰਦੀ ਹੈ ਕਿ ਦੇਸ਼ ਦੀ ਰੱਖਿਆ ਲਈ ਰਾਫੇਲ ਹਵਾਈ ਜਹਾਜ਼ ਸਭ ਤੋਂ ਬਿਹਤਰੀਨ ਹੈ ਪਰ ਸੱਚ ਤਾਂ ਇਹ ਹੈ ਕਿ ਇਸ 'ਚ ਵੱਡਾ ਘੋਟਾਲਾ ਹੋਇਆ ਹੈ।
- ਨੋਟਬੰਦੀ ਨੂੰ ਲੈ ਕੇ ਰਾਹੁਲ ਨੇ ਨਰਿੰਦਰ ਮੋਦੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨੋਟਬੰਦੀ ਦੇਸ਼ ਦਾ ਸਭ ਤੋਂ ਵੱਡਾ ਘੋਟਾਲਾ ਹੈ।
- ਰਾਹੁਲ ਨੇ ਕਿਹਾ ਕਿ ਮੋਦੀ ਨੇ ਨੋਟਬੰਦੀ ਕੀਤੀ ਅਤੇ ਕਿਸਾਨਾਂ, ਮਜ਼ਦੂਰਾਂ ਨੂੰ ਮਤਦਾਤਾਵਾਂ ਅਤੇ ਭੈਣਾਂ ਨੂੰ ਲਾਈਨਾਂ 'ਚ ਖੜਾ ਕੀਤਾ ਪਰ ਹਿੰਦੁਸਤਾਨ ਦੇ ਚੋਰਾਂ ਨੂੰ ਮੇਹੁਲ ਚੌਕਸੀ, ਨੀਰਵ ਮੋਦੀ ਵਰਗੇ ਅਰਬਪਤੀ ਨੂੰ ਲਾਈਨਾਂ 'ਚ ਖੜੇ ਨਹੀਂ ਦੇਖਿਆ।
- ਮੋਦੀ ਸਰਕਾਰ ਨੇ ਦੇਸ਼ ਦੇ 15-20 ਅਮੀਰ ਲੋਕਾਂ ਦੀ ਜੇਬ 'ਚ ਪੈਸਾ ਪਾ ਦਿੱਤਾ। ਮੋਦੀ ਜੀ ਨੇ ਨੀਰਵ ਅਤੇ ਮੇਹੁਲ ਚੌਕਸੀ ਨੂੰ ਦੇਸ਼ 'ਚੋਂ ਭੱਜਾ ਦਿੱਤਾ।
ਦੱਖਣੀ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਖੋਜ ਮੁਹਿੰਮ ਕੀਤੀ ਸ਼ੁਰੂ
NEXT STORY