ਨਵੀਂ ਦਿੱਲੀ (ਅਨਸ) - ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਕਾਂਵੜ ਯਾਤਰਾ ਰੂਟ ’ਤੇ ਸਥਿਤ ਹੋਟਲਾਂ ਤੇ ਢਾਬਿਆਂ ਲਈ ‘ਕਿਊ. ਆਰ.’ ਕੋਡ ਬਾਰੇ ਨਿਰਦੇਸ਼ ’ਤੇ ਰੋਕ ਲਾਉਣ ਤੋਂ ਮੰਗਲਵਾਰ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਇਸ ਰੂਟ ’ਤੇ ਸਾਰੇ ਹੋਟਲ ਮਾਲਕਾਂ ਨੂੰ ਕਾਨੂੰਨੀ ਲੋੜਾਂ ਅਨੁਸਾਰ ਆਪਣੇ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਐੱਮ. ਐੱਮ. ਸੁੰਦਰੇਸ਼ ਤੇ ਐੱਨ. ਕੋਟਿਸ਼ਵਰ ਸਿੰਘ ਦੇ ਬੈਂਚ ਨੇ ਯੂ. ਪੀ. ਸਰਕਾਰ ਦੇ ਹੁਕਮ ਨੂੰ ਬਰਕਰਾਰ ਰੱਖਿਆ ਤੇ ਕਿਹਾ ਕਿ ਉਹ ਹੋਟਲ ਜਾਂ ਢਾਬਾ ਮਾਲਕ ਦਾ ਨਾਂ ਅਤੇ ‘ਕਿਊ. ਆਰ.’ ਕੋਡ ਪ੍ਰਦਰਸ਼ਿਤ ਕਰਨ ਦੇ ਹੋਰ ਮੁੱਦਿਆਂ ’ਤੇ ਵਿਚਾਰ ਨਹੀਂ ਕਰ ਰਿਹਾ, ਕਿਉਂਕਿ ਮੰਗਲਵਾਰ ਨੂੰ ਕਾਂਵੜ ਯਾਤਰਾ ਦਾ ਆਖਰੀ ਦਿਨ ਹੈ।
ਇਹ ਵੀ ਪੜ੍ਹੋ - MAYDAY...MAYDAY...! ਉਡਾਣ ਭਰਦੇ ਸਾਰ ਜਹਾਜ਼ ਨੂੰ ਲੱਗ ਗਈ ਅੱਗ, 60 ਤੋਂ ਵੱਧ ਯਾਤਰੀ ਸਨ ਸਵਾਰ
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸਿੱਖਿਆ ਸ਼ਾਸਤਰੀ ਅਪੂਰਵਾਨੰਦ ਝਾਅ ਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤਾ। ਪਟੀਸ਼ਨਕਰਤਾਵਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਐੱਮ. ਸਿੰਘਵੀ ਨੇ ਕਿਹਾ ਕਿ ਯਾਤਰਾ ਦੌਰਾਨ ਲੋਕਾਂ ਨੂੰ ਬਾਹਰ ਰੱਖਣ ਦੀ ਇਹ ਸਭ ਤੋਂ ਵੱਧ ਵੰਡਣ ਵਾਲੀ ਪਹਿਲ ਹੈ, ਜਿਵੇਂ ਕਿ ਇਹ ਲੋਕ ਅਛੂਤ ਹਨ। ਕੀ ‘ਮੀਨੂ ਕਾਰਡ’ ਦੀ ਬਜਾਏ ਉਪਨਾਮ ਇਹ ਯਕੀਨੀ ਬਣਾਏਗਾ ਕਿ ‘ਕਾਂਵੜੀਆਂ’ ਨੂੰ ਚੰਗੀ ਗੁਣਵੱਤਾ ਵਾਲਾ ਭੋਜਨ ਮਿਲ ਰਿਹਾ ਹੈ? ਉਨ੍ਹਾਂ ਦੀ ਦਲੀਲ ਦਾ ਜਵਾਬ ਦਿੰਦੇ ਹੋਏ ਜਸਟਿਸ ਸੁੰਦਰੇਸ਼ ਨੇ ਕਿਹਾ ਕਿ ਲੋਕਾਂ ਦੇ ਭੋਜਨ ਦੇ ਵੱਖਰੇ ਬਦਲ ਹੁੰਦੇ ਹਨ। ਇਕ ਸ਼ਾਕਾਹਾਰੀ ਵਿਅਕਤੀ ਧਾਰਮਿਕ ਯਾਤਰਾ ਦੌਰਾਨ ਅਜਿਹੀ ਥਾਂ ਚੁਣਨਾ ਚਾਹੇਗਾ ਜਿੱਥੇ ਸਿਰਫ਼ ਸ਼ਾਕਾਹਾਰੀ ਭੋਜਨ ਹੀ ਮਿਲਦਾ ਹੋਵੇ।
ਇਹ ਵੀ ਪੜ੍ਹੋ - ਟੇਕਆਫ ਹੁੰਦੇ ਸਾਰ ਪੈ ਗਿਆ ਏਅਰ ਇੰਡੀਆਂ ਦੇ ਜਹਾਜ਼ 'ਚ ਫਾਲਟ, ਯਾਤਰੀਆਂ ਦੇ ਸੁੱਕੇ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਓ ਜੀ! ਆਉਣ ਲੱਗ ਪਏ ਟੈਕਸ ਨੋਟਿਸ , ਬਾਜ਼ਾਰਾਂ 'ਚ ਮਚਿਆ ਹੜਕੰਪ
NEXT STORY