ਨਵੀਂ ਦਿੱਲੀ— ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਣ ਲਈ ਦਿੱਲੀ ਸਥਿਤ ਏਮਜ਼ ਹਸਪਤਾਲ ਪਹੁੰਚੇ। ਰਾਹੁਲ ਗਾਂਧੀ ਨੇ ਹਸਪਤਾਲ 'ਚ ਕੁਝ ਸਮਾਂ ਰੁੱਕੇ, ਜਿੱਥੇ 25 ਅਪ੍ਰੈਲ ਤੋਂ ਸੁਸ਼ਮਾ ਸਵਰਾਜ ਦਾ ਇਲਾਜ ਚੱਲ ਰਿਹਾ ਹੈ। ਦੱਸਣ ਯੋਗ ਹੈ ਕਿ ਸੁਸ਼ਮਾ ਸਵਰਾਜ ਸੀਨੇ 'ਚ ਸ਼ਿਕਾਇਤ ਹੋਣ ਤੋਂ ਬਾਅਦ ਏਮਜ਼ 'ਚ ਭਰਤੀ ਹੈ।
ਸੁਸ਼ਮਾ ਸਵਰਾਜ ਦੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹਿਣ ਸਮੇਂ ਤੋਂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮਾਂ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਚੰਗੇ ਸੰਬੰਧ ਰਹੇ ਹਨ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸਵਰਾਜ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ। ਏਮਜ਼ ਨੇ ਵਿਦੇਸ਼ ਮੰਤਰੀ ਲਈ ਇਕ ਸੰਯੁਕਤ ਇਲਾਜ ਰਣਨੀਤੀ ਤਿਆਰ ਕਰਨ ਲਈ ਇਕ ਡਾਕਟਰੀ ਬੋਰਡ ਦਾ ਵੀ ਗਠਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸੰਸਦ ਦੀ ਬੈਠਕ ਦੌਰਾਨ ਜਦੋਂ ਸੁਸ਼ਮਾ ਦੀ ਸਿਹਤ ਠੀਕ ਨਹੀਂ ਸੀ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੋਵੇਂ ਉਨ੍ਹਾਂ ਕੋਲ ਗਏ ਸਨ ਅਤੇ ਉਨ੍ਹਾਂ ਦੇ ਸਿਹਤ ਬਾਰੇ ਹਾਲ-ਚਾਲ ਪੁੱਛਿਆ ਸੀ।
ਦਿਗਵਿਜੇ ਸਿੰਘ ਦੀ ਛੋਟੀ ਬੇਟੀ ਕਰਣੀਕਾ ਦਾ ਦਿਹਾਂਤ
NEXT STORY