ਨਵੀਂ ਦਿੱਲੀ— ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਐੱਨ.ਡੀ.ਏ.ਸਰਕਾਰ ਨੂੰ ਹਰਾਉਣ ਲਈ ਸੋਨੀਆ ਗਾਂਧੀ ਅਤੇ ਪੀ.ਚਿਦਾਂਬਰਮ ਨੇ ਮਹਾਗਠਜੋੜ 'ਤੇ ਜ਼ੋਰ ਦਿੱਤਾ। ਇਸ ਬੈਠਕ 'ਚ ਰਾਹੁਲ ਗਾਂਧੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਬਣਾਉਣ 'ਤੇ ਜ਼ੋਰ ਦਿੱਤਾ ਗਿਆ। ਇਸ ਦੇ ਬਾਅਦ ਐੱਚ.ਡੀ.ਦੇਵਗੌੜਾ ਅਤੇ ਐੱਨ.ਸੀ.ਪੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਰਾਹੁਲ ਗਾਂਧੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਮੰਨਣ ਨੂੰ ਤਿਆਰ ਹੋ ਗਈ ਹੈ।
ਦੇਵਗੌੜਾ ਨੇ ਕਿਹਾ ਕਿ ਕੁਮਾਰਸਵਾਮੀ ਨੇ ਪਹਿਲਾਂ ਸਾਫ ਕਰ ਦਿੱਤਾ ਹੈ ਕਿ ਉਹ ਰਾਹੁਲ ਗਾਂਧੀ ਨੂੰ ਪੀ.ਐੱਮ.ਉਮੀਦਵਾਰ ਮੰਨ ਰਹੇ ਹਨ। ਅਜਿਹੇ 'ਚ ਇਸ 'ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਐੱਨ.ਸੀ.ਪੀ ਨੇ ਵੀ ਰਾਹੁਲ ਗਾਂਧੀ ਨੂੰ ਪ੍ਰਧਾਨਮੰਤਰੀ ਅਹੁਦੇ ਲਈ ਸਮਰਥਨ ਦਿੱਤਾ ਹੈ। ਮਹਾਗਠਜੋੜ 'ਚ ਕਈ ਹੋਰ ਖੇਤਰੀ ਪਾਰਟੀਆਂ ਦਾ ਜੁੜਨਾ ਬਾਕੀ ਹੈ। ਅਜਿਹੇ 'ਚ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਹੋਰ ਪਾਰਟੀਆਂ ਦਾ ਕੀ ਰੁਖ ਰਹਿੰਦਾ ਹੈ, ਕਿਉਂਕਿ ਟੀ.ਐੱਮ.ਸੀ. ਦੀ ਮੁਖੀਆ ਮਮਤਾ ਬੈਨਰਜੀ, ਸਪਾ ਪ੍ਰਧਾਨ ਅਖਿਲੇਸ ਯਾਦਵ ਅਤੇ ਬਸਪਾ ਸੁਪਰੀਮੋ ਮਾਇਆਵਤੀ ਚੁਣਾਵੀਂ ਨਤੀਜੇ ਆਉਣ ਦੇ ਬਾਅਦ ਹੀ ਪੀ.ਐੱਮ. ਉਮੀਦਵਾਰ ਦੇ ਨਾਮ 'ਤੇ ਗੱਲ ਕਰਨ ਦੀ ਗੱਲ ਕਹਿ ਚੁੱਕੇ ਹਨ।
...ਤੇ ਇਸ ਕਾਰਨ ਕੈਨੇਡਾ ਤੋਂ ਡਿਪੋਰਟ ਹੋਏ 'ਆਪ' ਦੇ 2 ਵਿਧਾਇਕ
NEXT STORY