ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਚਾਹੁੰਦੇ ਸਨ ਕਿ ਉਨ੍ਹਾਂ ਦੇ 2 ਕਰੀਬੀ ਸਾਥੀ ਰਣਦੀਪ ਸਿੰਘ ਸੂਰਜੇਵਾਲਾ ਅਤੇ ਦੀਪੇਂਦਰ ਸਿੰਘ ਹੁੱਡਾ ਹਰਿਆਣਾ ਤੋਂ ਲੋਕ ਸਭਾ ਦੀ ਚੋਣ ਲੜਨ। ਸੂਰਜੇਵਾਲਾ ਇਸ ਸਮੇ ਏ. ਆਈ. ਸੀ. ਸੀ. ਦੇ ਮੱਧ ਪ੍ਰਦੇਸ਼ ਦੇ ਇੰਚਾਰਜ ਜਨਰਲ ਸਕੱਤਰ ਹਨ। ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਦੋਂ ਉਹ ਵਿਧਾਨ ਸਭਾ ਚੋਣਾਂ ਹਾਰ ਗਏ ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਦੀ ਸੀਟ ਦੇ ਕੇ ਨਿਵਾਜਿਆ।
ਇਸੇ ਤਰ੍ਹਾਂ ਦੀਪੇਂਦਰ ਸਿੰਘ ਹੁੱਡਾ ਜੋ 2019 ਵਿੱਚ ਆਪਣੀ ਲੋਕ ਸਭਾ ਸੀਟ ਹਾਰ ਗਏ ਸਨ, ਨੂੰ ਵੀ ਰਾਜ ਸਭਾ ਦੀ ਸੀਟ ਨਾਲ ਨਿਵਾਜਿਆ ਗਿਆ ਸੀ। ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਪ੍ਰਿਯੰਕਾ ਗਾਂਧੀ ਦੇ ਕਰੀਬੀ ਹਨ ਅਤੇ ਰਾਹੁਲ ਗਾਂਧੀ ਦੇ ਕੋਟੇ ’ਚੋਂ ਨਹੀਂ ਹਨ। ਰਾਹੁਲ ਗਾਂਧੀ ਪਾਰਟੀ ਦੇ ਵਿਵਾਦ ਰਹਿਤ ਨੇਤਾ ਹਨ ਅਤੇ ਉਨ੍ਹਾਂ ਦੀ ਹਕੂਮਤ ਚਲਦੀ ਹੈ। ਰਾਹੁਲ ਗਾਂਧੀ ਚਾਹੁੰਦੇ ਹਨ ਕਿ ਹਰਿਆਣਾ ਦੇ ਇਹ ਦੋ ਤਾਕਤਵਰ ਨੌਜਵਾਨ ਨੇਤਾ ਲੋਕ ਸਭਾ ਦੀ ਚੋਣ ਲੜਣ।
ਸਥਿਤੀ ਹੁਣ ਬਦਲ ਗਈ ਹੈ ਕਿਉਂਕਿ ਰਾਜਸਥਾਨ ਵਿੱਚ ਇਸ ਸਮੇ ਭਾਜਪਾ ਦੀ ਸਰਕਾਰ ਹੈ। ਕਾਂਗਰਸ ਇੱਥੇ ਹਾਰ ਗਈ ਹੈ। ਉਹ ਦਿਨ ਗਏ ਜਦੋਂ ਕਾਂਗਰਸ ਨੇ ਰਾਜਸਥਾਨ ਤੋਂ ਰਾਜ ਸਭਾ ਲਈ ਤਿੰਨ ਮੈਂਬਰਾਂ ਦੀ ਜਿੱਤ ਆਸਾਨੀ ਨਾਲ ਯਕੀਨੀ ਬਣਾ ਲਈ ਸੀ।
ਦੀਪੇਂਦਰ ਸਿੰਘ ਹੁੱਡਾ ਇਸ ਸਾਲ ਸੇਵਾਮੁਕਤ ਨਹੀਂ ਹੋ ਰਹੇ। ਜੇ ਇਸ ਸੀਟ ’ਤੇ ਉਪ ਚੋਣ ਹੁੰਦੀ ਹੈ ਤਾਂ ਭਾਜਪਾ-ਜੇ. ਜੇ. ਪੀ. ਗਠਜੋੜ ਦੀ ਜਿੱਤ ਹੋਵੇਗੀ। ਕੀ ਕਾਂਗਰਸ ਲੋਕ ਸਭਾ ਦੇ ਬਦਲੇ ਰਾਜ ਸਭਾ ਦੀਆਂ 2 ਸੀਟਾਂ ਗੁਆਉਣ ਦਾ ਖਤਰਾ ਮੁੱਲ ਲਏਗੀ? ਇਸ ਲਈ ਕਾਂਗਰਸ ਨੂੰ ਦੀਪੇਂਦਰ ਸਿੰਘ ਹੁੱਡਾ ਦੀ ਥਾਂ ਰੋਹਤਕ ਵਿੱਚ ਨਵਾਂ ਚਿਹਰਾ ਲੱਭਣਾ ਹੋਵੇਗਾ।
ਚੰਡੀਗੜ੍ਹ ਮੇਅਰ ਚੋਣਾਂ 'ਚ ਵੋਟ 'ਚੋਰੀ' ਕਰਦੇ ਹੋਏ ਕੈਮਰੇ 'ਚ ਕੈਦ ਹੋਈ ਭਾਜਪਾ : ਕੇਜਰੀਵਾਲ
NEXT STORY