ਗਾਂਧੀ ਨਗਰ— ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਯਾਗਰਾਜ 'ਚ ਲੱਗਣ ਵਾਲੇ ਕੁੰਭ ਮੇਲੇ 'ਚ ਜਾਣਾ ਚਾਹੀਦਾ ਹੈ ਤੇ ਦਾਦਾ ਫਿਰੋਜ਼ ਗਾਂਧੀ ਦੀ ਕਬਰ 'ਤੇ ਮੋਮਬੱਤੀ ਜਲਾਉਣਾ ਚਾਹੀਦਾ ਹੈ। ਸ਼ਰਮਾ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੂੰ ਕੁੰਭ ਮੇਰੇ 'ਚ ਆਉਣ ਦਾ ਸੱਦਾ ਦੇਣ ਇਥੇ ਆਏ ਸਨ। ਇਹ ਮੇਲਾ 15 ਜਨਵਰੀ ਤੋਂ ਪ੍ਰਯਾਗਰਾਜ 'ਚ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਕਿਹਾ, 'ਮੈਂ ਰਾਹੁਲ ਗਾਂਧੀ ਨੂੰ ਅਪੀਲ ਕਰਾਂਗਾ ਕਿ ਉਹ ਕੁੰਭ ਮੇਲਾ ਆਉਣ। ਉਨ੍ਹਾਂ ਦਾ ਗੋਤ ਵੀ ਦੱਤਾਤਰੇਅ ਹੈ।'
ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉੱਤਪ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿਸ਼ਵ ਦੇ ਇਸ ਸਭ ਤੋਂ ਵੱਡੇ ਧਾਰਮਿਕ ਜਲਸੇ 'ਚ ਕੀ ਰਾਹੁਲ ਨੂੰ ਵੀ ਸੱਦੇਗੀ। ਸ਼ਰਮਾ ਨੇ ਕਿਹਾ, ''ਜੋ ਲੋਕ ਕੁੰਭ 'ਚ ਆਉਂਦੇ ਹਨ ਉਹ ਪਰੰਪਰਾਵਾਂ ਦਾ ਪਾਲਣ ਕਰਦੇ ਹਨ। ਪੁਜਾਰੀ ਮੰਤਰ ਪੜ੍ਹਦਾ ਹੈ। ਇਸ ਤੋਂ ਬਾਅਦ ਤੁਹਾਨੂੰ ਜਨੇਊ ਕੱਢਣਾ ਹੁੰਦਾ ਹੈ ਤੇ ਪੂਰਖਾਂ ਦੀ ਯਾਦ 'ਚ ਦਾਨ ਦੇਣਾ ਹੁੰਦਾ ਹੈ।'' ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨੂੰ ਵੀ ਇਹ ਸਭ ਕਰਨ ਦੀ ਸਲਾਹ ਦਿੱਤੀ। ਜ਼ਿਕਰਯੋਗ ਹੈ ਕਿ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ 2001 ਦੇ ਮਹਾਕੁੰਭ 'ਚ ਪਵਿੱਤਰ ਸਨਾਨ ਲਈ ਇਲਾਹਾਬਾਦ ਗਈ ਸੀ।
60 ਵਰ੍ਹਿਆਂ ਦੀ ਹੋਈ ਬੱਚਿਆਂ ਦੀ ਪਸੰਦੀਦਾ ਬਾਰਬੀ ਡਾਲ
NEXT STORY