ਨਵੀਂ ਦਿੱਲੀ- ਦਿੱਲੀ ਦੇ ਰਾਊਜ਼ ਅਵੇਨਿਊ ਕੋਰਟ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਦਿੱਲੀ ਜਲ ਬੋਰਡ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਟੈਂਡਰ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਸਪੈਸ਼ਲ ਜੱਜ ਦਿਗਵਿਜੇ ਸਿੰਘ ਨੇ ਸਤੇਂਦਰ ਜੈਨ ਦੀ 2 ਲੱਖ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਮਨਜ਼ੂਰ ਕੀਤੀ।
ਰਾਊਜ਼ ਅਵੇਨਿਊ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਸਤੇਂਦਰ ਜੈਨ ਲਈ ਇਹ ਇੱਕ ਵੱਡੀ ਕਾਨੂੰਨੀ ਰਾਹਤ ਮੰਨੀ ਜਾ ਰਹੀ ਹੈ। ਸਤੇਂਦਰ ਜੈਨ ਨੂੰ ਦਿੱਲੀ ਸਰਕਾਰ ਦੀ ਐਂਟੀ-ਕਰੱਪਸ਼ਨ ਬ੍ਰਾਂਚ ਨੇ 18 ਅਗਸਤ ਨੂੰ ਉਦਿਤ ਪ੍ਰਕਾਸ਼ ਰਾਏ (ਦਿੱਲੀ ਜਲ ਬੋਰਡ ਦੇ ਸਾਬਕਾ CEO), ਅੰਕਿਤ ਸ਼੍ਰੀਵਾਸਤਵ (ਦਿੱਲੀ ਜਲ ਬੋਰਡ ਦੇ ਸਾਬਕਾ ਕਾਂਟਰੈਕਚੁਅਲ ਕੰਸਲਟੈਂਟ), ਨਾਗੇਂਦਰ ਯਾਦਵ (M/S AN ਐਂਟਰਪ੍ਰਾਇਜ਼ਿਸ ਦੇ ਮਾਲਕ), ਰਾਜਾ ਕੁਮਾਰ ਕੁਰਾ (M/S ਯੂਰੋਟੈਕ ਐਨਵਾਇਰਨਮੈਂਟ ਪ੍ਰਾਈਵੇਟ ਲਿਮਿਟਡ) ਤੇ ਪੰਕਜ ਵਰਮਾ (M/S ਸੁਰਜਣਹਾਰ ਦੇ ਮਾਲਕ) ਸਣੇ ਗ੍ਰਿਫ਼ਤਾਰ ਕੀਤਾ ਸੀ।
ਅਸਲ 'ਚ ਇਹ ਮਾਮਲਾ ਮਈ 2024 'ਚ ਦਰਜ ਕੀਤੀ ਗਈ FIR ਨਾਲ ਜੁੜਿਆ ਹੈ। ACB ਅਨੁਸਾਰ, ਦਿੱਲੀ ਦੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਨਵੀਨੀਕਰਨ ਦੇ ਟੈਂਡਰਾਂ 'ਚ ਇੱਕ ਖ਼ਾਸ ਨਿੱਜੀ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਸ਼ਰਤਾਂ 'ਚ ਗੜਬੜੀ ਕੀਤੀ ਗਈ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਿਆ ਸੀ।
ਇਹ ਵੀ ਪੜ੍ਹੋ- ਪਾਕਿਸਤਾਨ ਦਾ F-16 ਡੇਗਣ ਵਾਲੇ ਅਭਿਨੰਦਨ ਨੇ ਛੱਡੀ ਭਾਰਤੀ ਏਅਰ ਫ਼ੋਰਸ ! ਚੁਣਿਆ ਨਵਾਂ ਕਰੀਅਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
11 ਸਤੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ ! ਬੰਦ ਰਹਿਣਗੇ ਦਿੱਲੀ ਦੇ ਸਾਰੇ ਸਰਕਾਰੀ ਦਫ਼ਤਰ
NEXT STORY