ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ’ਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਸਵਾਲ ਕੀਤਾ ਕਿ ਆਖਿਰ ਸੂਬੇ ਦੇ ਨੌਜਵਾਨ 'ਡੰਕੀ' ਹੋਣ ਲਈ ਮਜ਼ਬੂਰ ਕਿਉਂ ਹਨ? ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਅਜਿਹੀ ਵਿਵਸਥਾ ਬਣਾਈ ਜਾਵੇਗੀ ਜਿਸ ਵਿਚ ਨੌਜਵਾਨਾਂ ਨੂੰ ਸੁਪਨਿਆਂ ਦੀ ਖਾਤਰ ਆਪਣੇ ਚਹੇਤਿਆਂ ਤੋਂ ਦੂਰ ਨਹੀਂ ਰਹਿਣਾ ਪਵੇਗਾ। ਇਥੇ 'ਡੰਕੀ' ਦਾ ਮਤਲਬ ਗੈਰ-ਕਾਨੂੰਨੀ ਤਰੀਕੇ ਨਾਲ ਕਿਸੇ ਦੂਜੇ ਦੇਸ਼ ਜਾਣ ਤੋਂ ਹੈ ਜਿਸ ਨੂੰ ‘ਡੰਕੀ ਫਲਾਈਟ’ ਵੀ ਕਿਹਾ ਜਾਂਦਾ ਹੈ। ਇਹ ਇਕ ਖਤਰਨਾਕ ਇਮੀਗ੍ਰੇਸ਼ਨ ਰਸਤਾ ਹੈ, ਜਿਸ ਦੀ ਵਰਤੋਂ ਬਹੁਤ ਸਾਰੇ ਭਾਰਤੀ ਨਾਗਰਿਕ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਜਾਣ ਲਈ ਕਰਦੇ ਹਨ।
ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ
ਰਾਹੁਲ ਗਾਂਧੀ ਨੇ ਆਪਣੇ ਹਾਲੀਆ ਅਮਰੀਕੀ ਦੌਰੇ ’ਤੇ ਭਾਰਤ ਤੋਂ ਅਮਰੀਕਾ ਜਾਣ ਵਾਲੇ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ਵਿਚ ਇਕ ਅਮਿਤ ਨਾਮੀ ਨੌਜਵਾਨ ਵੀ ਸੀ ਜਿਸਦੇ ਪਰਿਵਾਰ ਨਾਲ ਕਾਂਗਰਸ ਨੇਤਾ ਨੇ ਪਿਛਲੇ ਸ਼ੁੱਕਰਵਾਰ ਨੂੰ ਕਰਨਾਲ ਜਾ ਕੇ ਮੁਲਾਕਾਤ ਕੀਤੀ ਸੀ। ਰਾਹੁਲ ਗਾਂਧੀ ਨੇ ਇਸ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੀ ਕਰਦੇ ਹੋਏ ਪੋਸਟ ਕੀਤਾ ਕਿ ਕਿਉਂ ਡੌਂਕੀ ਹੋਏ ਹਰਿਆਣਾ ਦੇ ਨੌਜਵਾਨ? ਭਾਜਪਾ ਵੱਲੋਂ ਫੈਲਾਈ ਗਈ ‘ਬੇਰੋਜ਼ਗਾਰੀ ਦੀ ਬੀਮਾਰੀ’ ਦੀ ਕੀਮਤ ਲੱਖਾਂ ਪਰਿਵਾਰ ਆਪਣਿਆਂ ਤੋਂ ਦੂਰ ਹੋ ਕੇ ਚੁਕਾ ਰਹੇ ਹਨ। ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਨੇ ਪਿਛਲੇ 10 ਸਾਲਾਂ ਵਿਚ ਹਰਿਆਣਾ ਸਮੇਤ ਦੇਸ਼ ਦੇ ਨੌਜਵਾਨਾਂ ਤੋਂ ਰੋਜ਼ਗਾਰ ਦੇ ਮੌਕੇ ਖੋਹ ਕੇ ਉਨ੍ਹਾਂ ਨਾਲ ਘੋਰ ਬੇਇਨਸਾਫੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ, ਕਾਰ ਨੂੰ ਕਟਰ ਨਾਲ ਕੱਟ ਕੇ ਕੱਢੀਆਂ ਲਾਸ਼ਾਂ
NEXT STORY