ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ’ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਅਜੇ ਜੋ ਰਾਹਤ ਮਿਲ ਰਹੀ ਹੈ, ਉਹ ਭਾਜਪਾ ਸਰਕਾਰ ਦਾ ਚੁਣਾਵੀ ਆਫ਼ਰ ਹੈ ਅਤੇ ਹੁਣ ਚੋਣਾਂ ਖਤਮ ਹੋ ਰਹੀਆਂ ਹਨ ਇਸ ਲਈ ਤੇਲ ਦੀਆਂ ਕੀਮਤਾਂ ’ਚ ਕਮੀ ਦਾ ਇਹ ਆਫ਼ਰ ਵੀ ਖਤਮ ਹੋ ਜਾਵੇਗਾ। ਰਾਹੁਲ ਨੇ ਟਵੀਟ ਕੀਤਾ ਕਿ ਫਟਾਫਟ ਪੈਟਰੋਲ ਟੈਂਕ ਫੁਲ ਕਰਵਾ ਲਓ। ਮੋਦੀ ਸਰਕਾਰ ਦਾ ‘ਚੁਣਾਵੀ’ ਆਫ਼ਰ ਖਤਮ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਲਗਾਤਾਰ ਸਰਕਾਰ ’ਤੇ ਹਮਲਾ ਕਰ ਰਹੀ ਹੈ ਕਿ ਉਸ ਨੇ ਚੋਣਾਂ ’ਚ ਲੋਕਾਂ ਨੂੰ ਉਲਝਣ ’ਚ ਪਾਉਣ ਲਈ ਤੇਲ ਦੀਆਂ ਕੀਮਤਾਂ ਘਟਾਈਆਂ ਸਨ ਅਤੇ ਹੁਣ ਚੋਣਾਂ ਖਤਮ ਹੋ ਰਹੀਆਂ ਹਨ, ਇਸ ਲਈ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਯੂਕ੍ਰੇਨ ’ਚ ਹਿਮਾਚਲ ਦੇ 149 ਵਿਦਿਆਰਥੀ ਫਸੇ, ਹੁਣ ਤਕ 309 ਨੂੰ ਕੱਢਿਆ ਗਿਆ: ਜੈਰਾਮ ਠਾਕੁਰ
NEXT STORY