ਜੰਮੂ (ਵਾਰਤਾ/ਅਰੀਜ਼)- ਜੰਮੂ-ਕਸ਼ਮੀਰ ਦੀ ਸੂਬਾਈ ਜਾਂਚ ਏਜੰਸੀ (ਐੱਸ. ਆਈ. ਏ.) ਨੇ ਐਤਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹਰਿਆਣਾ ’ਚ ਛਾਪੇਮਾਰੀ ਕੀਤੀ। ਦਿੱਲੀ ਅਤੇ ਹਰਿਆਣਾ ਦੇ ਨਾਲ ਹੀ ਕਸ਼ਮੀਰ ’ਚ ਵੀ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਇਹ ਛਾਪੇਮਾਰੀ ਟੈਰਰ ਫੰਡਿੰਗ ਮਾਮਲੇ ’ਚ ਕੀਤੀ ਗਈ ਹੈ। ਅੱਤਵਾਦ ਅਤੇ ਵੱਖਵਾਦ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਹਾਲ ਹੀ ’ਚ ਜੰਮੂ-ਕਸ਼ਮੀਰ ’ਚ ਐੱਸ. ਆਈ. ਏ. ਗਠਿਤ ਕੀਤੀ ਗਈ ਸੀ। ਇਸ ਐੱਸ. ਆਈ. ਏ. ਨੇ ਵੱਖ-ਵੱਖ ਕਈ ਟੀਮਾਂ ਬਣਾਈਆਂ ਅਤੇ ਇਕੱਠੇ ਦਿੱਲੀ, ਹਰਿਆਣਾ ਦੇ ਫਰੀਦਾਬਾਦ ਅਤੇ ਕਸ਼ਮੀਰ ਦੇ ਅਨੰਤਨਾਗ ਇਲਾਕੇ ’ਚ 5 ਥਾਵਾਂ ’ਤੇ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ, ਐੱਸ. ਆਈ. ਏ. ਨੇ ਉਨ੍ਹਾਂ ਥਾਵਾਂ ’ਤੇ ਛਾਪੇਮਾਰੀ ਕੀਤੀ, ਜਿੱਥੇ ਉਨ੍ਹਾਂ ਨੂੰ ਜੈਸ਼-ਏ-ਮੁਹੰਮਦ ਦੇ ਓਵਰ ਗ੍ਰਾਊਂਡ ਵਰਕਰਸ ਅਤੇ ਹੋਰ ਅੱਤਵਾਦੀ ਸੰਗਠਨ ਸਮਰਥਕਾਂ ਬਾਰੇ ਸੂਚਨਾ ਮਿਲੀ। ਐੱਸ. ਆਈ. ਏ. ਦੇ ਛਾਪੇ ਦਿੱਲੀ ’ਚ ਇਕ ਖੁਫੀਆ ਇਨਪੁਟ ਤੋਂ ਬਾਅਦ ਮਾਰੇ ਗਏ।
ਇਹ ਹੈ ਪੂਰਾ ਮਾਮਲਾ
ਫਰਵਰੀ 2022 ’ਚ ਐੱਸ. ਆਈ. ਏ. ਨੇ ਦੱਖਣੀ ਅਤੇ ਮੱਧ ਕਸ਼ਮੀਰ ’ਚ ਛਾਪਿਆਂ ਦੌਰਾਨ ਜੈਸ਼ ਦੇ 10 ਓਵਰ ਗ੍ਰਾਊਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ। ਮਾਡਿਊਲ ਦੇ ਮੈਂਬਰਾਂ ਨੂੰ ਵਰਟੀਕਲ ਦੇ ਰੂਪ ’ਚ ਉਪ-ਮਾਡਿਊਲ ’ਚ ਬਣਾਇਆ ਗਿਆ ਸੀ। ਅਜਿਹੇ ਕਰਨ ਦੇ ਪਿੱਛੇ ਮਕਸਦ ਸੀ ਕਿ ਜੇਕਰ ਇਕ ਮੈਂਬਰ ਦਾ ਪਤਾ ਲੱਗਦਾ ਹੈ ਤਾਂ ਅਜਿਹੀ ਸਥਿਤੀ ’ਚ ਇਨ੍ਹਾਂ ਦੇ ਨੈੱਟਵਰਕ ਦਾ ਪਤਾ ਨਾ ਲੱਗ ਸਕੇ।
ਸਕੂਲੀ ਵਿਦਿਆਰਥੀਆਂ ਨੂੰ ਬਣਾ ਰਹੇ ਸਨ ਨਿਸ਼ਾਨਾ
ਗ੍ਰਿਫ਼ਤਾਰ ਕੀਤੇ ਗਏ ਮੈਂਬਰ ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਦੀ ਭਰਤੀ ਕਰ ਰਹੇ ਸਨ, ਕਿਉਂਕਿ ਉਨ੍ਹਾਂ ’ਚੋਂ ਕੁਝ ਖੁਦ ਵਿਦਿਆਰਥੀ ਹਨ। ਉਹ ਜੈਸ਼-ਏ-ਮੁਹੰਮਦ ਸੰਗਠਨ ਦੇ ਨਿਯਮਿਤ ਅੱਤਵਾਦੀਆਂ ਨਾਲ ਨਜ਼ਦੀਕੀ ਸੰਬੰਧਾਂ ’ਚ ਸਨ ਅਤੇ ਕਾਫ਼ੀ ਸਮੇਂ ਤੋਂ ਨਿਗਰਾਨੀ ’ਚ ਸਨ।
ਗੁਜਰਾਤ ਦੇ ਸਰਕਾਰੀ ਸਕੂਲਾਂ 'ਚ ਮਨੀਸ਼ ਸਿਸੋਦੀਆ ਦੀ ਰੇਡ, ਹਾਲਾਤ ਵੇਖ ਦਿੱਤਾ ਵੱਡਾ ਬਿਆਨ
NEXT STORY