ਨੈਸ਼ਨਲ ਡੈਸਕ- ਜੇਕਰ ਤੁਸੀਂ ਸ਼ਨੀਵਾਰ ਰਾਤ ਜਾਂ ਐਤਵਾਰ ਸਵੇਰੇ ਰੇਲ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਰੇਲਵੇ ਨੇ ਦੱਸਿਆ ਹੈ ਕਿ ਕੋਲਕਾਤਾ ਸਥਿਤ IRCTC ਅਤੇ CRIS ਸਿਸਟਮ ਦੇ ਤਕਨੀਕੀ ਰੱਖ-ਰਖਾਅ ਕੰਮ ਕਾਰਨ ਕੁਝ ਘੰਟਿਆਂ ਲਈ ਰਿਜ਼ਰਵੇਸ਼ਨ ਸੇਵਾਵਾਂ ਬੰਦ ਰਹਿਣਗੀਆਂ। ਇਸ ਦੌਰਾਨ ਯਾਤਰੀਆਂ ਨੂੰ ਕੰਟੈਂਟ ਬੁਕਿੰਗ, ਇੰਟਰਨੈੱਟ ਟਿਕਟਿੰਗ ਅਤੇ ਚਾਰਟਿੰਗ ਵਰਗੀਆਂ ਸਹੂਲਤਾਂ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਰੇਲਵੇ ਦੇ ਕੰਟੈਂਟ ਰਿਜ਼ਰਵੇਸ਼ਨ ਵਾਲੇ ਯਾਤਰੀਆਂ ਨੂੰ ਇਸ ਹਫਤੇ ਦੇ ਅੰਤ ਵਿਚ ਕੁਝ ਘੰਟਿਆਂ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਕੋਲਕਾਤਾ ਸਥਿਤ IRCTC ਅਤੇ CRIS ਪੈਸੰਜਰ ਰਿਜ਼ਰਵੇਸ਼ਨ ਸਿਸਟਮ (PRS) ਦੀ PNR ਫਾਈਲ ਅਤੇ ਡਾਟਾਬੇਸ ਫਾਈਲ ਨੂੰ ਕੰਪ੍ਰੈਸ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਕਾਰਨ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤਕ ਆਨਲਾਈਨ ਅਤੇ ਆਫਲਾਈਨ ਰਿਜ਼ਰਵੇਸ਼ਨ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। 
ਮਾਲਦਾ ਡਿਵਿਜ਼ਨ ਦੇ ਅਨੁਸਾਰ, ਇਹ ਤਕਨੀਕੀ ਕੰਮ 1 ਨਵੰਬਰ ਦੀ ਰਾਤ 11:45 ਵਜੇ ਤੋਂ 2 ਨਵੰਬਰ ਦੀ ਸਵੇਰ 5:30 ਵਜੇ ਤਕ ਕੀਤਾ ਜਾਵੇਗਾ। ਇਸ ਦੌਰਾਨ ਯਾਤਰੀਆਂ ਨੂੰ ਕਰੀਬ ਸਾਢੇ ਪੰਜ ਘੰਟਿਆਂ ਤਕ ਚਾਰਟਿੰਗ, ਕਰੰਟ ਬੁਕਿੰਗ, ਇੰਟਰਨੈੱਟ ਬੁਕਿੰਗ ਅਤੇ ਰੇਲਵੇ ਦੇ ਵੱਖ-ਵੱਖ ਐਪਸ 'ਤੇ ਪੁੱਛਗਿੱਠ ਸੇਵਾਵਾਂ ਉਪਲੱਬਧ ਨਹੀਂ ਰਹਿਣਗੀਆਂ। 
ਦੋਸਤ ਨਹੀਂ ਦੁਸ਼ਮਣ! ਇੰਨੀ ਸ਼ਰਾਬ ਪਿਲਾਈ ਕਿ ਨੌਜਵਾਨ ਦੀ ਹੋ ਗਈ ਮੌਤ
NEXT STORY