ਧਾਰ (ਅਨਸ) - ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ’ਚ ਵੀਰਵਾਰ ਨੂੰ ਇਕ ਨਿਰਮਾਣ ਅਧੀਨ ਰੇਲਵੇ ਪੁਲ ’ਤੇ ਕੰਮ ਕਰ ਰਹੀ ਕ੍ਰੇਨ ਪਲਟ ਕੇ ਇਕ ਟਰੱਕ ’ਤੇ ਡਿੱਗ ਗਈ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ। ਅਚਾਨਕ ਵਾਪਰੇ ਇਸ ਹਾਦਸੇ ਕਾਰਨ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਕਰੇਨ ਡਰਾਈਵਰ ਮੌਕੇ ਤੋਂ ਭੱਜ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 48 ਕਿਲੋਮੀਟਰ ਦੂਰ ਪੀਥਮਪੁਰ ਇੰਡਸਟ੍ਰੀਅਲ ਏਰੀਆ ਕੋਲ ਸਗੌਰ ਕਸਬੇ ਵਿਚ ਵਾਪਰੀ ਹੈ।
ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ: 1 ਨਵੰਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਸੁਪਰਡੈਂਟ ਮਇਅੰਕ ਅਵਸਥੀ ਨੇ ਦੱਸਿਆ ਕਿ ਰੇਲਵੇ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਅਤੇ ਉਸਾਰੀ ਦੇ ਕੰਮ ਵਿੱਚ ਲੱਗੀ ਇੱਕ ਭਾਰੀ ਕਰੇਨ ਇੱਕ ਖੰਭੇ ਨੂੰ ਟ੍ਰਾਂਸਫਰ ਕਰ ਰਹੀ ਸੀ। ਇਸ ਦੌਰਾਨ ਕਰੇਨ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਰਵਿਸ ਰੋਡ 'ਤੇ ਝੁਕ ਗਈ। ਇਸ ਦੌਰਾਨ ਕਰੇਨ ਕੋਲੋ ਲੰਘਦੀ ਇੱਕ ਮੈਜਿਕ ਵੈਨ 'ਤੇ ਡਿੱਗ ਪਈ। ਗੱਡੀ ਵਿੱਚ ਸਵਾਰ ਦੋ ਲੋਕ ਕਰੇਨ ਹੇਠ ਦੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਕੰਮ ’ਚ ਲੱਗੀ ਕ੍ਰੇਨ ਅਚਾਨਕ ਪਲਟ ਕੇ ਕੋਲੋਂ ਲੰਘ ਰਹੇ ਇਕ ਟਰੱਕ ’ਤੇ ਡਿੱਗ ਗਈ।
ਪੜ੍ਹੋ ਇਹ ਵੀ : 'ਸਿਰਫ਼ ਡਾਕਟਰ ਹੀ ਨਹੀਂ, ਪਤਨੀ ਵੀ...', Cough Syrup Case 'ਚ ਨਵਾਂ ਖੁਲਾਸਾ, ਮਚੀ ਹਫ਼ੜਾ-ਦਫ਼ੜੀ
ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਅਧਿਕਾਰੀ ਨੇ ਦੱਸਿਆ ਕਿ ਟਰੱਕ ’ਚ ਫਸੀਆਂ ਲਾਸ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮ੍ਰਿਤਕਾਂ ਦੀ ਪਛਾਣ ਅਭੈ ਕੁਮਾਰ ਪੁੱਤਰ ਬੰਸ਼ੀਲਾਲ ਪਾਟੀਦਾਰ, ਜੋ ਸਿਹੋਰ ਜ਼ਿਲ੍ਹੇ ਦਾ ਵਸਨੀਕ ਹੈ ਅਤੇ ਦੂਜਾ ਮ੍ਰਿਤਕ ਕਲਿਆਣ ਪਰਮਾਰ ਪੁੱਤਰ ਬੋਰਾ ਪਰਮਾਰ, ਜੋ ਕਾਲੀ ਬਿਲੌਡ ਦਾ ਵਸਨੀਕ ਸੀ, ਵਜੋਂ ਹੋਈ ਹੈ। ਪੁਲਸ ਨੇ ਇਸ ਮਾਮਲੇ ਵਿੱਚ ਕਰੇਨ ਡਰਾਈਵਰ ਅਤੇ ਉਸਾਰੀ ਏਜੰਸੀ ਦੇ ਠੇਕੇਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ : ਸਾਬਕਾ CM ਚੰਨੀ 'ਤੇ ਵਰ੍ਹੇ PM ਮੋਦੀ, ਸਟੇਜ ਤੋਂ ਕਹਿ 'ਤੀ ਵੱਡੀ ਗੱਲ (ਵੀਡੀਓ)
ਵੱਡੀ ਖ਼ਬਰ: ਨਿਰਮਲਾ ਸੀਤਾਰਮਨ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਘਟਨਾ ਸਮੇਂ ਭੂਟਾਨ ਜਾ ਰਹੇ ਸਨ ਵਿੱਤ ਮੰਤਰੀ
NEXT STORY