ਨਵੀਂ ਦਿੱਲੀ— ਰੇਲ ਯਾਤਰੀਆਂ ਨੂੰ ਹੁਣ ਗੱਪੂ ਭਈਆ ਸੁਰੱਖਿਆ ਸਫ਼ਰ ਦੀ ਤਰੀਕੇ ਦੱਸਣਗੇ। ਰੇਲਵੇ ਨੇ ਆਮ ਲੋਕਾਂ ਨੂੰ ਸਮਝਾਉਣ ਲਈ ਗੱਪੂ ਭਈਆ ਨਾਂ ਨਾਲ ਇਕ ਕਾਰਟੂਨ ਕਰੈਕਟਰ ਲਾਂਚ ਕੀਤਾ ਹੈ, ਜਿਸ ਦੀਆਂ 9 ਵੱਖ-ਵੱਖ ਐਨੀਮੇਸ਼ਨ ਫਿਲਮ ਦੀ ਸੀਰੀਜ਼ ਤਿਆਰ ਕੀਤੀਆਂ ਗਈਆਂ ਹਨ। ਫਿਲਮ ਰਾਹੀਂ ਵੱਖ-ਵੱਖ ਜ਼ੋਖਮਾਂ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਜਾਵੇਗਾ।
ਸਾਰੀਆਂ ਐਨੀਮੇਸ਼ਨ ਫਿਲਮ 57 ਮਿੰਟ ਦੀਆਂ ਹਨ
ਬੁੱਧਵਾਰ ਨੂੰ ਰੇਲਵੇ ਬੋਰਡ ਨੇ ਨਾਰਦਰਨ ਸੈਂਟਰ ਰੇਲਵੇ (ਐੱਨ.ਸੀ.ਆਰ.) ਵਲੋਂ ਲਾਂਚ ਗੱਪੂ ਭਈਆ ਦੀ ਸੀਰੀਜ਼ ਨੂੰ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਦਿਖਾਉਣ ਦਾ ਫੈਸਲਾ ਕੀਤਾ ਹੈ। ਟਰੇਨ 'ਚ ਸਫ਼ਰ ਦੌਰਾਨ ਯਾਤਰੀਆਂ ਦੀ ਲਾਪਰਵਾਹੀ ਕਾਰਨ ਕਈ ਹਾਦਸੇ ਹੁੰਦੇ ਹਨ। ਰੇਲਵੇ ਬੋਰਡ ਨੇ ਇਨ੍ਹਾਂ ਹਾਦਸਿਆਂ ਨੂੰ ਘੱਟ ਕਰਨ ਲਈ ਹੀ ਇਹ ਕਰੈਕਟਰ ਲਾਂਚ ਕੀਤਾ ਹੈ। ਰੇਲਵੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਕਰੀਨ 'ਚ ਸਾਧਾਰਨ ਫਿਲਮ 'ਤੇ ਲੋਕ ਭਾਵੇਂ ਹੀ ਧਿਆਨ ਨਾ ਦੇਣ ਪਰ ਕਾਰਟੂਨ 'ਤੇ ਜ਼ਰੂਰ ਧਿਆਨ ਦਿੰਦੇ ਹਨ। ਇਹ ਐਨੀਮੇਸ਼ਨ ਫਿਲਮ ਮੁੱਖ ਰੇਲਵੇ ਸਟੇਸ਼ਨਾਂ ਦੀ ਸਕਰੀਨ 'ਚ ਅਤੇ ਸੋਸ਼ਲ ਮੀਡੀਆ 'ਚ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਵਧ ਤੋਂ ਵਧ ਲੋਕਾਂ ਤੱਕ ਮੈਸੇਜ ਪੁੱਜ ਸਕੇ। ਸਾਰੀਆਂ ਐਨੀਮੇਸ਼ਨ ਫਿਲਮਾਂ 57 ਮਿੰਟ ਦੀਆਂ ਹਨ।
ਇਹ ਜ਼ੋਖਮ ਨਾ ਚੁੱਕਣ ਦੇ ਮੈਸੇਜ
1- ਸਫ਼ਰ ਦੌਰਾਨ ਅਣਜਾਣ ਲੋਕਾਂ ਤੋਂ ਖਾਣ-ਪੀਣ ਦਾ ਸਾਮਾਨ ਲੈਣ ਨਾਲ ਜਾਨ ਜ਼ੋਖਮ 'ਚ ਪੈ ਸਕਦੀ ਹੈ।
2- ਜਲਣਸ਼ੀਲ ਪਦਾਰਥ ਨਾਲ ਲੈ ਕੇ ਚੱਲਣ ਨਾਲ ਹਾਦਸਾ ਹੋ ਸਕਦਾ ਹੈ।
3- ਸੈਲਫੀ ਜਾਂ ਫੋਟੋਗ੍ਰਾਫੀ ਦਾ ਜੁਨੂੰਨ ਜਾਨਲੇਵਾ ਹੋ ਸਕਦਾ ਹੈ।
4- ਐਸਕਲੇਟਰ 'ਤੇ ਉਲਟਾ ਉਤਰਨ ਦੀ ਨੌਟੰਕੀ ਹਾਦਸੇ ਨੂੰ ਜਨਮ ਦਿੰਦੀ ਹੈ।
5- ਟਰੇਨ ਦੀ ਛੱਤ 'ਤੇ ਬੈਠ ਕੇ ਯਾਤਰਾ ਨਾ ਕਰੋ। ਕਰੰਟ ਨਾਲ ਜਾਨ ਜਾ ਸਕਦੀ ਹੈ।
6- ਚੱਲਦੀ ਟਰੇਨ 'ਤੇ ਚੜ੍ਹਨ ਜਾਂ ਉਤਰਨ ਦੀ ਕਲਾਬਾਜ਼ੀ ਨਾ ਕਰੋ।
7- ਸਟੇਸ਼ਨ ਜਾਂ ਪਲੇਟਫਾਰਮ 'ਤੇ ਕਿਸੇ ਵੀ ਅਣਜਾਣ ਚੀਜ਼ ਨੂੰ ਚੁੱਕਣਾ ਨੁਕਸਾਨ ਪਹੁੰਚਾ ਸਕਦਾ ਹੈ।
8- ਪੱਟੜੀ 'ਤੇ ਘੁੰਮਣਾ ਅਤੇ ਪਲੇਟਫਾਰਮ ਕ੍ਰਾਸ ਕਰਨਾ ਰਿਸਕੀ ਹੋ ਸਕਦਾ ਹੈ।
9- ਦਰਵਾਜ਼ੇ 'ਤੇ ਲਟਕ ਕੇ ਸਫ਼ਰ ਕਰਨਾ ਹਾਦਸਿਆਂ ਨੂੰ ਬੁਲਾਵਾ ਦੇਣ ਵਰਗਾ ਹੈ।
10- ਬਿਨਾਂ ਫਾਟਕ ਵਾਲੀ ਕ੍ਰਾਸਿੰਗ ਨੂੰ ਕਿਸੇ ਵੀ ਹਾਲ 'ਚ ਪਾਰ ਨਾ ਕਰੋ।
ਹਿਮਾਚਲ ਦੀਆਂ ਉੱਚੀਆਂ ਚੋਟੀਆਂ 'ਤੇ ਤਾਜ਼ਾ ਬਰਫਬਾਰੀ (ਤਸਵੀਰਾਂ)
NEXT STORY