ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਹੱਤਵਪੂਰਨ ਯੋਜਨਾ ਨੂੰ ਠੁਕਰਾ ਦਿੱਤਾ। ਸੂਤਰਾਂ ਮੁਤਾਬਕ ਰੇਲ ਮੰਤਰੀ ਦੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਟਰਮੀਨਲ (ਸੀ. ਐੱਸ. ਟੀ.) ਨੂੰ ਪਹਿਲੇ ਮਿਊਜ਼ੀਅਮ ਰੇਲਵੇ ਸਟੇਸ਼ਨ 'ਚ ਬਦਲਣ ਦੀ ਯੋਜਨਾ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਠੁਕਰਾ ਦਿੱਤਾ ਹੈ। ਇਸ ਟਰਮੀਨਲ ਦਾ ਨਿਰਮਾਣ 1878 'ਚ ਸ਼ੁਰੂ ਹੋਇਆ ਸੀ ਅਤੇ ਇਹ 10 ਸਾਲ 'ਚ ਬਣ ਕੇ ਤਿਆਰ ਹੋ ਗਿਆ ਸੀ। ਇਸ ਨੂੰ 2004 'ਚ ਯੂਨੇਸਕੋ ਦੇ ਵਿਸ਼ਵ ਧਰੋਹਰ ਸਥਾਨ ਦਾ ਦਰਜਾ ਦਿੱਤਾ ਗਿਆ ਸੀ। ਗੋਇਲ ਨੇ ਨਵੰਬਰ 'ਚ ਉਥੋਂ ਦੇ ਦੌਰੇ ਦੇ ਸਮੇਂ ਇਸ ਟਰਮੀਨਲ ਨੂੰ ਵਿਸ਼ਵ ਸ਼੍ਰੈਣੀ ਦੇ ਮਿਊਜ਼ੀਅਮ 'ਚ ਬਦਲਣ ਦਾ ਐਲਾਨ ਕੀਤਾ ਸੀ।
ਗੋਇਲ ਅਤੇ ਰੇਲਵੇ ਬੋਰਡ ਦੇ ਸੀਨੀਅਰ ਮੈਂਬਰਾਂ ਦੀ ਮੌਜ਼ੂਦਗੀ 'ਚ 26 ਮਾਰਚ ਨੂੰ ਇਕ ਬੈਠਕ 'ਚ ਮੋਦੀ ਨੇ ਇਸ ਮਹੱਤਵਪੂਰਨ ਯੋਜਨਾ ਦੇ ਪਿਛਲੇ ਤਰਕ 'ਤੇ ਸਵਾਲ ਚੁੱਕੇ। ਸੂਤਰਾਂ ਨੇ ਦੱਸਿਆ ਕਿ ਰੇਲਵੇ ਬੋਰਡ ਵੀ ਗੋਇਲ ਦੇ ਮਿਊਜ਼ੀਅਮ ਦੇ ਪ੍ਰਸਤਾਵ ਖਿਲਾਫ ਸੀ ਕਿਉਂਕਿ ਇਸ ਦੀ ਵਜ੍ਹਾ ਨਾਲ ਕਈ ਕਰਮਚਾਰੀਆਂ ਨੂੰ ਉਥੋਂ ਹਟਾਉਣਾ ਪਿਆ ਅਤੇ ਉਨ੍ਹਾਂ ਨੂੰ ਕਿਤੇ ਹੋਰ ਵਿਵਸਥਾ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਨਾਜਾਇਜ਼ ਸੰਬੰਧਾਂ ਦਾ ਵਿਰੋਧ ਕਰਨ 'ਤੇ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ
NEXT STORY