ਨਵੀਂ ਦਿੱਲੀ (ਯੂ. ਐੱਨ. ਆਈ.)-ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਰਹੱਦ ’ਤੇ ਪੈਦਾ ਹਾਲਾਤ ’ਚ ਹਥਿਆਰਬੰਦ ਫੋਰਸ ਨੂੰ ਰਸਦ ਸਪਲਾਈ ਲਈ ਲਾਈਨਾਂ ਖਾਲੀ ਰੱਖਣ ਅਤੇ ਰਸਤੇ ਮੁਹੱਈਆ ਕਰਾਉਣ ਨੂੰ ਲੈ ਕੇ ਰੇਲਵੇ ਨੇ ਕਮਰ ਕੱਸ ਲਈ ਹੈ। ਰੇਲ ਭਵਨ ਵਿਚ ਹੋਈ ਇਕ ਅਹਿਮ ਮੀਟਿੰਗ ਵਿਚ ਰੇਲਵੇ ਅਤੇ ਫੌਜ ਦੇ ਉੱਚ ਅਧਿਕਾਰੀ ਸ਼ਾਮਲ ਹੋਏ।ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਰਹੱਦ ਪਾਰ ਫੌਜੀ ਕਾਰਵਾਈ ਦੀਆਂ ਤਿਆਰੀਆਂ ਵਿਚਾਲੇ ਫੌਜ ਨੇ ਰਸਦ ਅਤੇ ਫੌਜੀ ਸਾਜੋ-ਸਾਮਾਨ ਦੀ ਸਪਲਾਈ ਲਈ ਰੇਲਵੇ ਨੂੰ ਲਾਈਨਾਂ ਖਾਲੀ ਰੱਖਣ ਅਤੇ ਰਸਤਾ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰੇਲਵੇ ਨੇ ਪ੍ਰਮੁੱਖ ਫੌਜੀ ਛਾਊਣੀਆਂ ਅਤੇ ਰੱਖਿਆ ਉਤਪਾਦਨ ਇਕਾਈਆਂ ਤੋਂ ਰਣਨੀਤਕ ਨੁਕਤਿਆਂ ਤੱਕ ਦੇ ਰਸਤੇ ਤੋਂ ਸਿਰਫ ਜ਼ਰੂਰੀ ਗੱਡੀਆਂ ਨੂੰ ਚਲਾਉਣ, ਵਾਧੂ ਜਾਂ ਘੱਟ ਮਹੱਤਵਪੂਰਨ ਰੇਲਗੱਡੀਆਂ ਦੇ ਰੂਟ ਬਦਲਣ ਦਾ ਫੈਸਲਾ ਕੀਤਾ ਗਿਆ ਹੈ।
ਅਮੇਠੀ ’ਚ ਰਾਹੁਲ ਗਾਂਧੀ ਖਿਲਾਫ ਲੱਗੇ ਵਿਵਾਦਪੂਰਨ ਪੋਸਟਰ, ਪੁਲਸ ਨੇ ਤੁਰੰਤ ਹਟਵਾਏ
NEXT STORY