ਅਮੇਠੀ– ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇਕ ਦਿਨਾਂ ਦੌਰੇ ਤੋਂ ਪਹਿਲਾਂ ਅਮੇਠੀ ਵਿਚ ਵਿਵਾਦ ਖੜਾ ਹੋ ਗਿਆ। ਬੱਸ ਸਟੇਸ਼ਨ ਬਾਈਪਾਸ ਅਤੇ ਐੱਚ. ਏ. ਐੱਲ. ਕੰਪਲੈਕਸ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਰਾਹੁਲ ਗਾਂਧੀ ਨੂੰ ਅੱਤਵਾਦ ਦਾ ਸਾਥੀ ਦੱਸਣ ਵਾਲੇ ਪੋਸਟਰ ਲਾਏ ਗਏ। ਇਨ੍ਹਾਂ ਪੋਸਟਰਾਂ ਵਿਚ ਕਾਂਗਰਸ ਨੇਤਾਵਾਂ ਦੇ ਪੁਰਾਣੇ ਬਿਆਨਾਂ ਦਾ ਹਵਾਲਾ ਦੇ ਕੇ ਅੱਤਵਾਦ ਦੀ ਹਮਾਇਤ ਦਾ ਦੋਸ਼ ਲਾਇਆ ਗਿਆ ਸੀ।
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਪੋਸਟਰ ਹਟਾ ਦਿੱਤੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪੋਸਟਰ ਕਿਸਨੇ ਲਾਏ। ਇਸ ਪੋਸਟਰ ਵਿਵਾਦ ਨੇ ਇਲਾਕੇ ਦੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।
28 ਫੀਸਦੀ ਮਹਿਲਾ ਸੰਸਦ ਮੈਂਬਰਾਂ/ਵਿਧਾਇਕਾਂ ’ਤੇ ਅਪਰਾਧਿਕ ਮਾਮਲੇ, ਜਿਨ੍ਹਾਂ 'ਚੋਂ 17 ਅਰਬਪਤੀ
NEXT STORY