ਭੋਪਾਲ (ਏਜੰਸੀ)- ਮੱਧ ਪ੍ਰਦੇਸ਼ ਵਿਚ ਚੰਗੇ ਮੀਂਹ ਦੀ ਕਾਮਨਾ ਨੂੰ ਲੈ ਕੇ ਸ਼ਨੀਵਾਰ ਨੂੰ ਭੋਪਾਲ ਵਿਚ ਇਕ ਰਵਾਇਤੀ ਰਸਮ ਦੇ ਤਹਿਤ ਖੋਤਿਆਂ ਨੂੰ ਗੁਲਾਬ ਜਾਮਣ ਖੁਆਏ ਗਏ। ਇਸ ਦੌਰਾਨ, ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਐਤਵਾਰ ਤੋਂ ਸੂਬੇ ਵਿਚ ਤੇਜ਼ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਹ ਰਸਮ ਸ਼ਨੀਵਾਰ ਦੁਪਹਿਰ ਤੋਂ ਪਹਿਲਾਂ ਕਰੀਬ 11 ਵਜੇ ਕੋਲਾਰ ਰੋਡ ਖੇਤਰ ਵਿਚ ਨਿਭਾਈ ਗਈ। ਰਸਮ ਵਿਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਚੰਗੇ ਮੀਂਹ ਦੀ ਕਾਮਨਾ ਅਤੇ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਮਾਨਤਾ ਦੇ ਤਹਿਤ ਖੋਤਿਆਂ ਨੂੰ ਗੁਲਾਬ ਜਾਮਣ ਖੁਆਏ ਗਏ।
ਉੱਥੇ ਹੀ, ਮੌਸਮ ਵਿਭਾਗ ਦੇ ਭੋਪਾਲ ਕੇਂਦਰ ਦੇ ਸੀਨੀਅਰ ਮੌਸਮ ਵਿਗਿਆਨੀ ਐੱਸ. ਐੱਨ. ਸਾਹੂ ਨੇ ਕਿਹਾ ਕਿ ਐਤਵਾਰ ਤੋਂ ਮੱਧ ਪ੍ਰਦੇਸ਼ ਵਿਚ ਮੀਂਹ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਹੁਣ ਤੱਕ ਭੋਪਾਲ 'ਚ 400.3 ਮਿਲੀਲੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਇਸ ਮਿਆਦ ਦੇ ਆਮ ਔਸਤ ਤੋਂ 44 ਫੀਸਦੀ ਵਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਦੀ CM ਰੇਖਾ ਗੁਪਤਾ ਦੇ ਜਨਮਦਿਨ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ
NEXT STORY